ਪੰਜਾਬ

punjab

ETV Bharat / state

ਕਿਸਾਨ ਮਹਾਂ ਪੰਚਾਇਤ 'ਚ ਕੋਰੋਨਾ ਨਿਯਮਾਂ ਦੀਆਂ ਉੱਡੀਆਂ ਧੱਜੀਆਂ

ਬਾਘਾਪੁਰਾਣਾ 'ਚ ਹੋਈ ਆਮ ਆਦਮੀ ਪਾਰਟੀ ਦੀ ਕਿਸਾਨ ਮਹਾਂ ਪੰਚਾਇਤ ਦੌਰਾਨ ਜਿਥੇ ਵੱਡਾ ਇਕੱਠ ਹੋਇਆ ਤੇ ਉਥੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਵੀ ਜੰਮ ਕੇ ਉਡਾਈਆਂ ਗਈਆਂ। ਲੋਕਾਂ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੀ ਸੋਸ਼ਲ ਡਿਸਟੈਂਸ ਸੀ ਅਤੇ ਨਾ ਹੀ ਮਾਸਕ ਪਾਏ ਹੋਏ ਸਨ।

ਕਿਸਾਨ ਮਹਾਂ ਪੰਚਾਇਤ 'ਚ ਕੋਰੋਨਾ ਨਿਯਮਾਂ ਉੱਡੀਆਂ ਧੱਜੀਆਂ
ਕਿਸਾਨ ਮਹਾਂ ਪੰਚਾਇਤ 'ਚ ਕੋਰੋਨਾ ਨਿਯਮਾਂ ਉੱਡੀਆਂ ਧੱਜੀਆਂ

By

Published : Mar 21, 2021, 3:43 PM IST

ਮੋਗਾ: ਬਾਘਾਪੁਰਾਣਾ 'ਚ ਹੋਈ ਆਮ ਆਦਮੀ ਪਾਰਟੀ ਦੀ ਕਿਸਾਨ ਮਹਾਂ ਪੰਚਾਇਤ ਦੌਰਾਨ ਜਿਥੇ ਵੱਡਾ ਇਕੱਠ ਹੋਇਆ ਤੇ ਉਥੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਵੀ ਜੰਮ ਕੇ ਉਡਾਈਆਂ ਗਈਆਂ। ਲੋਕਾਂ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੀ ਸੋਸ਼ਲ ਡਿਸਟੈਂਸ ਸੀ ਅਤੇ ਨਾ ਹੀ ਮਾਸਕ ਪਾਏ ਹੋਏ ਸਨ।

ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਮਹਾਂ ਪੰਚਾਇਤ ਕਰਨ ਤੋਂ ਪਹਿਲਾਂ ਇਹ ਦਾਅਵੇ ਕੀਤੇ ਗਏ ਸਨ ਕਿ ਕੋਰੋਨਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਸਾਡੀ ਟੀਮ ਵੱਲੋਂ ਜਦੋਂ ਮਹਾਂ ਪੰਚਾਇਤ ਦਾ ਜਾਇਜ਼ਾ ਲਿਆ ਗਿਆ ਤਾਂ ਲੋਕ ਬਿਨਾਂ ਮਾਸਕਾਂ ਤੋਂ ਆਪਸ ਵਿੱਚ ਜੁੜ ਜੁੜ ਕੇ ਬੈਠੇ ਹੋਏ ਸਨ।

ਕਿਸਾਨ ਮਹਾਂ ਪੰਚਾਇਤ 'ਚ ਕੋਰੋਨਾ ਨਿਯਮਾਂ ਉੱਡੀਆਂ ਧੱਜੀਆਂ

ਇਸ ਸਬੰਧੀ ਜਦੋਂ ਆਪ ਦੇ ਵਿਧਾਇਕ ਕੁਲਤਾਰ ਸੰਧਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬੁਖਾਰ ਹੈ ਅਤੇ ਜਿਨ੍ਹਾਂ ਨੂੰ ਜ਼ੁਕਾਮ ਹੈ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਜੋ ਪੱਛਮੀ ਬੰਗਾਲ ਦੇ 'ਚ ਕੋਰੋਨਾ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਇੱਥੇ ਫਿਰ ਵੀ ਉਨੀਆਂ ਨਹੀਂ ਉਡਾਈਆਂ ਜਾ ਰਹੀਆਂ।

ਉਨ੍ਹਾਂ ਕਿਹਾ ਕਿ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਹੋਰ ਕੋਈ ਵੀ ਆ ਸਕਦਾ ਹੈ। ਜਦੋਂ ਆਮ ਆਦਮੀ ਪਾਰਟੀ ਤੇ ਮਾਸਕ ਸਬੰਧੀ ਉਨ੍ਹਾਂ ਨਾਲ ਸਵਾਲ ਕੀਤਾ ਗਿਆ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੀ ਇਹ ਮਹਾਂਪੰਚਾਇਤ ਸੱਦੀ ਗਈ ਹੈ ਇਸ ਕਰਕੇ ਮਾਸਕ ਤੇ ਆਮ ਆਦਮੀ ਪਾਰਟੀ ਲਿਖਿਆ ਗਿਆ ਹੈ।

ABOUT THE AUTHOR

...view details