ਪੰਜਾਬ

punjab

ETV Bharat / state

ਸਿੱਖ ਜਥੇਬੰਦੀਆਂ ਤੇ ਅਕਾਲੀ ਸਮੱਰਥਕਾਂ ਵਿਚਕਾਰ ਹੋਈ ਝੜਪ, 4 ਜ਼ਖ਼ਮੀ - lok sabha elections

ਮੋਗਾ ਦੇ ਪਿੰਡ ਵਾਂਦਰ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਿਸ ਵੇਲੇ ਅਕਾਲੀ ਆਗੂਆਂ ਤੇ ਸਤਕਾਰ ਕਮੇਟੀ ਦੇ ਮੈਂਬਰਾਂ ਵਿੱਚ ਆਪਸੀ ਝੜਪ ਹੋ ਗਈ।

ਸਤਕਾਰ ਕਮੇਟੀ ਤੇ ਸ਼ਿਅਦ ਵਿਚਕਾਰ ਝੜਪ

By

Published : May 16, 2019, 9:06 PM IST

Updated : May 16, 2019, 11:55 PM IST

ਮੋਗਾ: ਪਿੰਡ ਵਾਂਦਰ 'ਚ ਅਕਾਲੀ ਦਲ ਤੇ ਸਤਕਾਰ ਕਮੇਟੀ ਦੇ ਲੋਕ ਆਪਸ ਵਿੱਚ ਭਿੜ ਗਏ ਜਿਸ ਵਿੱਚ ਸਤਕਾਰ ਕਮੇਟੀ ਦੇ 3- 4 ਲੋਕ ਜ਼ਖ਼ਮੀ ਹੋ ਗਏ।

ਦਰਅਸਲ, ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦਾ ਰੋਡ ਸ਼ੋਅ ਨਿਕਲਣ ਵਾਲਾ ਸੀ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਸਤਕਾਰ ਕਮੇਟੀ ਦੇ ਕੁਝ ਮੈਂਬਰ ਰੋਡ ਸ਼ੋਅ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਸਨ, ਪਰ ਇਸ ਦੀ ਭਣਕ ਅਕਾਲੀ ਸਮੱਰਥਕਾਂ ਨੂੰ ਲੱਗ ਗਈ। ਇਸ ਤਹਿਤ ਕੁਝ ਅਕਾਲੀ ਦਲ ਦੇ ਕੁਝ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਾਰੀਆਂ 'ਤੇ ਜੰਮ ਕੇ ਪਥਰਾਵ ਕੀਤਾ।

ਵੀਡੀਓ

ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਕਾਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਅਕਾਲੀ ਦਲ ਦੇ ਕੁਝ ਮੈਂਬਰਾਂ ਨੇ ਉਨ੍ਹਾਂ ਨਾਲ ਝਗੜਾ ਕੀਤਾ ਜਿਸ ਤੋਂ ਉਨ੍ਹਾਂ ਨੇ ਹਥੋਪਾਈ ਸ਼ੁਰੂ ਕਰ ਦਿੱਤੀ। ਹਸਪਤਾਲ ਵਿਚ ਜੇਰੇ ਇਲਾਜ ਸਤਕਾਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਵਿਰੋਧ ਕਰਨ ਦਾ ਹੱਕ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਕਾਲੀ ਦਲ ਦੇ ਮੈਂਬਰਾਂ ਖ਼ਿਲਾਫ਼ ਕਾਰਵਾਹੀ ਦੀ ਮੰਗ ਕੀਤੀ ਹੈ।

ਓਧਰ, ਇਸ ਸੰਬੰਧੀ ਪੁਲਿਸ ਨੇ ਕਹਿ ਕੇ ਆਪਣਾ ਪੱਲਾ ਝਾੜ ਰਹੀ ਹੈ, ਕਿ ਹਾਲਾਂਕਿ ਉਨ੍ਹਾਂ ਕੋਲ ਕਿਸੇ ਵੀ ਪੱਖ ਵਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ। ਇਸ ਲਈ ਅਜੇ ਕੁੱਝ ਵੀ ਕਹਿਣਾ ਮੁਸ਼ਕਿਲ ਹੈ।

Last Updated : May 16, 2019, 11:55 PM IST

ABOUT THE AUTHOR

...view details