ਪੰਜਾਬ

punjab

ETV Bharat / state

ਮੋਗਾ ਪਹੁਚੇ ਸੀਐਮ ਭਗਵੰਤ ਸਿੰਘ ਮਾਨ ਨੇ ਸਿੰਘਾਵਾਲਾ ਟੋਲ ਪਲਾਜ਼ਾ ਕਰਵਾਇਆ ਬੰਦ - ਮੁੱਖ ਮੰਤਰੀ ਨੇ ਸਿੰਘਾਵਾਲਾ ਟੋਲ ਪਲਾਜ਼ਾ ਬੰਦ ਕਰਵਾਇਆ

ਮੁੱਖ ਮੰਤਰੀ ਮਾਨ ਨੇ ਪੰਜਾਬ 'ਚ ਇੱਕ ਹੋਰ ਸਿੰਘਾਵਾਲਾ ਟੋਲ ਪਲਾਜ਼ਾ ਬੰਦ ਕਰਵਾ ਕੇ ਪੰਜਾਬ ਵਾਸੀਆਂ ਨੂੰ ਰਾਹਤ ਦਿੱਤੀ ਹੈ। ਮੁੱਖ ਮੰਤਰੀ ਨੇ ਇਹ 10ਵਾਂ ਟੋਲ ਪਲਾਜ਼ਾ ਬੰਦ ਕਰਵਾਇਆ ਹੈ।

ਮੁੱਖ ਮੰਤਰੀ ਮਾਨ ਨੇ ਸਿੰਘਾਵਾਲਾ ਟੋਲ ਪਲਾਜ਼ਾ ਕਰਵਾਇਆ ਬੰਦ
ਮੁੱਖ ਮੰਤਰੀ ਮਾਨ ਨੇ ਸਿੰਘਾਵਾਲਾ ਟੋਲ ਪਲਾਜ਼ਾ ਕਰਵਾਇਆ ਬੰਦ

By

Published : Jul 5, 2023, 4:36 PM IST

ਮੋਗਾ:ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਆਮ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਦੀ ਜੇਬਾਂ ਉੱਤੇ ਪਏ ਟੋਲਾਂ ਦੇ ਬੋਝ ਨੂੰ ਵੀ ਘਟਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਮੁੱਖ ਮੰਤਰੀ ਵੱਲੋਂ ਸਿੰਘਾਵਾਲਾ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਹੈ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਲੋਕਾਂ ਦੇ ਹਰ ਰੋਜ਼ 4.50 ਲੱਖ ਰੁਪਏ ਬਚਣਗੇ। ਆਮ ਜਨਤਾ ਦੀ ਜੇਬ ਤੋਂ ਬੋਝ ਘਟੇਗਾ। ਟੋਲ ਪਲਾਜ਼ਾ ਬੰਦ ਕਰਨ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ। ਇਸ ਟੋਲ ਪਲਾਜਾ ਦੇ ਬੰਦ ਹੋਣ ਨਾਲ ਮੁੱਖ ਮੰਤਰੀ ਹੁਣ ਤੱਕ 10 ਟੋਲ ਪਲਾਜ਼ੇ ਬੰਦ ਕਰਵਾ ਚੁੱਕੇ ਹਨ।

ਲੋਕਾਂ ਨੂੰ ਮਿਲੇਗੀ ਰਾਹਤ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੋਗਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਚੰਦਪੁਰਾਣਾ ਹਾਈਵੇ ’ਤੇ ਪੀਡੀ ਅਗਰਵਾਲ ਇਨਫਰਾਸਟਰੱਕਚਰ ਲਿਮਟਿਡ ਕੰਪਨੀ ਵੱਲੋਂ 25 ਅਪਰੈਲ 2008 ਨੂੰ ਟੋਲ ਪਲਾਜ਼ਾ ਸ਼ੁਰੂ ਕੀਤਾ ਗਿਆ ਸੀ। 48 ਕਿਲੋਮੀਟਰ ਸੜਕ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਕੰਪਨੀ ਦੀ ਸੀ। ਜਦੋਂ ਕਿ 5 ਕਿਲੋਮੀਟਰ ਦੇ ਆਸ-ਪਾਸ ਦੇ ਖੇਤਰ ਵਿੱਚ ਪ੍ਰਾਈਵੇਟ ਵਾਹਨ ਹਰ ਮਹੀਨੇ 265 ਰੁਪਏ ਵਿੱਚ ਆਪਣੇ ਪਾਸ ਰੀਨਿਊ ਕਰਵਾਉਂਦੇ ਸਨ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਮੋਗਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਜਦਕਿ ਇਸ ਰੂਟ 'ਤੇ ਜੋ ਬੱਸਾਂ ਰੁਟੀਨ 'ਚ ਚਲਦੀਆਂ ਸਨ, ਉਨ੍ਹਾਂ ਨੂੰ ਟੋਲ ਬੰਦ ਹੋਣ ਦਾ ਫਾਇਦਾ ਮਿਲੇਗਾ।

ਪਿਛਲੀਆਂ ਸਰਕਾਰਾਂ 'ਤੰਜ: ਮਾਨ ਨੇ ਸਾਬਕਾ ਸਰਕਾਰਾਂ 'ਤੇ ਤੰਜ ਕੱਸਦੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਵੱਲੋਂ ਸਿਰਫ ਤੇ ਸਿਰਫ ਲੋਕ ਦੀ ਲੁੱਟ ਹੀ ਕੀਤੀ ਗਈ ਹੈ। ਉਨ੍ਹਾਂ ਨੇ ਕਾਂਗਰਸ ਨੂੰ ਘੇਰਦੇ ਕਿਹਾ ਕਿ ਮੈਂ ਕਾਂਗਰਸ ਵਾਲਿਆਂ ਦਾ ਵਹਿਮ ਕੱਢ ਦੇਵਾ ਕਿ ਇਹ ਟੋਲ ਪਹਿਲਾਂ ਹੀ ਦੂਜੀਆਂ ਸਰਕਾਰਾਂ ਵੱਲੋਂ ਬੰਦ ਕਰ ਦੇਣਾ ਚਾਹੀਦਾ ਸੀ । ਉਨਹਾਂ ਆਖਿਆ ਕਿ ਮੈਂ ਇੱਥੇ ਕੋਈ ਪਬਲੀਸਿਟੀ ਨਹੀਂ ਲੈਣ ਆਇਆ। ਮੈਨੂੰ ਕੋਈ ਫੋਟੋਆਂ ਖਿੱਚਵਾਣ ਦਾ ਚਾਅ ਨਹੀਂ ਹੈ। ਜਦ ਕਿ ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਵੱਲੋਂ ਟੋਲ ਪਲਾਜ਼ਾ ਬੰਦ ਕਰਵਾਉਣ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਨੂੰ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਗਿਆ।

ਟੋਲ ਕੰਪਨੀ ਨੂੰ 60 ਦਿਨ: ਮੁੱਖ ਮੰਤਰੀ ਨੇ ਆਖਿਆ ਕਿ ਟੋਲ ਪਲਾਜ਼ਾ ਬੰਦ ਕਰਵਾਉਣ ਸਮੇਂ ਕੰਪਨੀ ਨੂੰ ਪਹਿਲਾਂ 60 ਦਿਨ ਦਾ ਸਮਾਂ ਦੇਣਾ ਹੁੰਦਾ ਅਤੇ ਉਹ 60 ਦਿਨ ਕੱਲ ਰਾਤ 12:00 ਵਜੇ ਪੂਰੇ ਹੋ ਗਏ ਸਨ। ਜਿਸ ਤੋਂ ਬਾਅਦ ਅੱਜ ਖੁਦ ਸੀ.ਐੱਮ. ਵੱਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਇਹ ਟੋਲ ਪਾਲਜਾ ਬੰਦ ਕਰਵਾਉਣ ਆਏ ਹਨ। ਜਿਸ ਤੋਂ ਬਾਅਦ ਲੋਕ ਕਾਫ਼ੀ ਖੁਸ਼ ਦਿਖਾਈ ਦਿੱਤੇ। ਲੋਕਾਂ ਨੇ ਆਖਿਆ ਕਿ ਇਸ ਟੋਲ ਦੇ ਬੰਦ ਹੋਣ ਨਾਲ ਉਨਹਾਂ ਦੀ ਜੇਬ ਦਾ ਬੋਝ ਥੋੜ੍ਹਾ ਜ਼ਰੂਰ ਘੱਟ ਹੋਵੇਗਾ।

ABOUT THE AUTHOR

...view details