ਮੋਗਾ: ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਲੋਕਾਂ ਨੇ ਇਕ ਮਹਿਲਾ ਨੂੰ ਦੱਸ ਲੱਖ ਰੁਪਏ ਦਾ ਹੋਮ ਲੋਨ ਦਿਵਾਉਣ ਦੇ ਨਾਂਅ 'ਤੇ ਉਸ ਕੋਲੋਂ 40 ਲੱਖ ਰੁਪਏ ਠੱਗ ਲਏ।
ਦਰਅਸਲ, ਪੀੜਤ ਮਹਿਲਾ ਚਰਨਜੀਤ ਕੌਰ ਨੂੰ 10 ਲੱਖ ਰੁਪਏ ਦੀ ਲੋੜ ਸੀ ਜਿਸ ਕਰਕੇ ਉਸ ਨੇ ਆਪਣੇ ਨਾਲ ਨਿਜੀ ਹਸਪਤਾਲ 'ਚ ਕੰਮ ਕਰਦੇ ਮੁਲਾਜ਼ਮ ਨੂੰ ਦੱਸਿਆ। ਇਸ ਤੋਂ ਦੋ ਦਿਨ ਬਾਅਦ ਹੀ ਉਹ ਮੁਲਾਜ਼ਮ ਨਕਲੀ ਬੈਂਕ ਮੈਨੇਜਰ ਲੈ ਕੇ ਉਸ ਦੇ ਘਰ ਆਇਆ ਤੇ ਉਸ ਦੇ ਘਰ ਦੀ ਰਜਿਸਟਰੀ ਲੈ ਕੇ 50 ਲੱਖ ਰੁਪਏ ਦਾ ਲੋਨ ਕਰਵਾ ਲਿਆ। ਇਸ ਤੋਂ ਬਾਅਦ ਉਸ ਦੇ ਖ਼ਾਤੇ ਵਿੱਚ 10 ਲੱਖ ਰੁਪਏ ਪਾ ਦਿੱਤੇ।ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਲੋਨ ਲੈਣ ਤੋਂ ਦੋ ਮਹੀਨਿਆਂ ਬਾਅਦ ਮਹਿਲਾ ਨੂੰ ਬੈਂਕ ਤੋਂ ਚਿੱਠੀ ਆਈ ਜਿਸ ਵਿੱਚ ਉਸ ਵਲੋਂ 50 ਲੱਖ ਰੁਪਏ ਦਾ ਲੋਨ ਲੈਣ ਦੀ ਗੱਲ ਆਖ਼ੀ ਗਈ ਸੀ। ਇਸ ਦੇ ਚੱਲਦਿਆਂ ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।