ਮੋਗਾ: ਬੀਤੇ ਦਿਨੀਂ ਪੰਜਾਬ ਵਿੱਚ ਹੜ੍ਹਾਂ ਕਾਰਨ ਆਈ ਤਬਾਹੀ ਨਾਲ ਸੂਬੇ ਵਿੱਚ ਕਾਫੀ ਨੁਕਸਾਨ ਹੋਇਆ। ਇਸ ਨੁਕਸਾਨ ਨੂੰ ਦੇਖਦੇ ਹੋਏ ਫੀਡ ਮਿੱਲਰਾਂ ਨੇ ਪਸ਼ੂਆਂ ਦੀ ਖੁਰਾਕ ਲਈ ਤਕਰੀਬਨ 5 ਲੱਖ ਰੁਪਏ ਦੀ ਫੀਡ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜੀ ਗਈ ਹੈ। ਇਹ ਫੀਡ ਵੱਖ-ਵੱਖ ਫੀਡ ਮਿੱਲਾਂ ਵੱਲੋਂ ਇੱਕਠੀ ਕਰ ਇੱਕ ਟਰੱਕ ਵਿੱਚ ਲੋਡ ਕਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਦੀ ਸੇਵਾ ਲਈ ਭੇਜੀ ਗਈ ਹੈ। ਟਰੱਕ ਵਿੱਚ ਕੈਟਲ ਫੀਡ ਦੇ 500 ਬੈਗ ਹਨ ਜਿਸ ਨੂੰ ਮੋਗਾ ਦੇ ਡੀਸੀ ਸੰਦੀਪ ਹੰਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
AFMA ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਸ਼ੂਆਂ ਲਈ ਭੇਜੀ ਖੁਰਾਕ - moga flood news update
ਆਲ ਫੀਡ ਮਿੱਲਰਜ਼ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਸ਼ੂਆਂ ਲਈ ਲਗਭਗ 5 ਲੱਖ ਰੁਪਏ ਦੀ ਫੀਡ ਦਾ ਟਰੱਕ ਭੇਜਿਆ ਹੈ। ਇਸ ਟਰੱਕ ਵਿੱਚ ਫੀਡ ਦੇ 500 ਬੈਗ ਸਨ ਜਿਸ ਨੂੰ ਡਿਪਟੀ ਕਮਿਸ਼ਨਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਫ਼ੋਟੋ
ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਨਸਾਨ ਦੀ ਜ਼ਰੂਰਤਾਂ ਤਾਂ ਪੂਰੀਆਂ ਹੋ ਰਹੀਆਂ ਹਨ ਪਰ ਬੇਜ਼ੁਬਾਨ ਪਸ਼ੂਆਂ ਦੀ ਸੇਵਾ ਕੋਈ ਨਹੀਂ ਕਰ ਰਿਹਾ। ਇਸ ਲਈ ਫੀਡ ਮਿਲਰਾਂ ਨੇ ਮਿਲ ਕੇ ਉਨ੍ਹਾਂ ਬੇਜ਼ੁਬਾਨ ਪਸ਼ੂਆਂ ਲਈ ਫੀਡ ਦਾ ਟਰੱਕ ਭੇਜਿਆ ਹਨ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਫੀਡ ਦੇ ਟੱਕਰ ਭੇਜ ਚੁੱਕੇ ਹਨ। ਉਨ੍ਹਾਂ ਵੱਲੋਂ ਭੇਜੀ ਗਈ ਕੈਟਲ ਫੀਡ ਦੀ ਕੀਮਤ ਲਗਭਗ ਪੰਜ ਲੱਖ ਰੁਪਏ ਹੈ।
ਉਥੇ ਹੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਇਹ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਵੱਲੋਂ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।