ਮੋਗਾ: ਜ਼ਿਲ੍ਹੇ ਵਿੱਚ ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ ਇੱਕ ਔਰਤ ਸਮੇਤ 2 ਸਾਈਕਲ ਸਵਾਰਾਂ ਨੂੰ ਦਰੜਦੀ ਹੋਈ ਪਲਟ ਗਈ। ਇਸ ਹਾਦਸੇ ਵਿੱਚ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੋਗਾ ਵਿੱਚ ਤੇਜ਼ ਰਫਤਾਰ ਕਾਰ ਨੇ 2 ਸਾਈਕਲ ਸਵਾਰਾਂ ਨੂੰ ਦਰੜਿਆ, ਵੇਖੋ ਵੀਡੀਓ - ਮੋਗਾ
ਮੋਗਾ ਵਿੱਚ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਇੱਕ ਔਰਤ ਸਮੇਤ 2 ਸਾਈਕਲ ਸਵਾਰਾਂ ਨੂੰ ਦਰੜਦੀ ਹੋਈ ਪਲਟ ਗਈ।
ਪੈਟੋਰਲ ਪੰਪ ਕੋਲ ਵਾਪਰਿਆ ਇਹ ਹਾਦਸਾ ਸੀਸੀਟੀਵੀ ਵਿੱਚ ਕੈਦ ਹੋ ਗਿਆ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਪਿੱਛੇ ਤੋਂ ਆ ਰਹੀ ਚਿੱਟੇ ਰੰਗ ਦੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਫਿਰ ਸੜਕ 'ਤੇ ਕਿਨਾਰੇ ਜਾ ਰਹੀ ਇੱਕ ਔਰਤ 'ਤੇ ਸਾਈਕਲ ਸਵਾਰਾਂ ਨਾਲ ਜਾ ਟਕਰਾਉਂਦੀ ਹੈ। ਇਸ ਹਾਦਸੇ ਵਿੱਚ ਔਰਤ ਤੇ ਸਾਈਕਲ ਸਵਾਰ ਹਵਾ ਵਿੱਚ ਉੱਛਲਦੇ ਹੋਏ ਕਈ ਫੁੱਟ ਦੂਰ ਜਾ ਡਿੱਗਦੇ ਹਨ ਤੇ ਕਾਰ ਪਲਟੀ ਖਾ ਕੇ ਡਿੱਗ ਜਾਂਦੀ ਹੈ।
ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਕਾਰ ਤੇਜ਼ ਰਫ਼ਤਾਰ ਵਿੱਚ ਨਹੀਂ ਚਲਾ ਰਿਹਾ ਸੀ ਤੇ ਰਸਤਾ ਖ਼ਰਾਬ ਸੀ ਇਸ ਕਰਕੇ ਇਹ ਹਾਦਸਾ ਵਾਪਰਿਆ ਹੈ। ਉੱਥੇ ਹੀ ਪੁਲਿਸ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।