ਪੰਜਾਬ

punjab

ETV Bharat / state

ਕੈਪਟਨ ਸਰਕਾਰ ਨੇ ਲੋਕ ਭਲਾਈ ਦੀਆਂ ਸਕੀਮਾਂ ਕੀਤੀਆਂ ਬੰਦ: ਰਾਜਿੰਦਰ ਸਿੰਘ ਡੱਲਾ - ਲੋਕ ਭਲਾਈ ਦੀਆਂ ਸਕੀਮਾਂ

ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਸ਼ਹਿਰੀ ਯੂਥ ਵਿੰਗ ਦੇ ਨੌਜਵਾਨਾਂ ਦਾ ਇੱਕਠ ਕੀਤਾ ਗਿਆ। ਇਹ ਇੱਕਠ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਨਿਰਦੇਸ਼ਾਂ ਹੇਠ ਕੀਤਾ ਗਿਆ। ਇਸ ਮੌਕੇ ਜੱਥੇਦਾਰ ਤੋਤਾ ਸਿੰਘ ਦੇ ਪੀਏ ਰਾਜਿੰਦਰ ਸਿੰਘ ਡੱਲਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੈਪਟਨ ਸਰਕਾਰ 'ਚ ਲੋੜਵੰਦਾਂ ਨੂੰ ਸ਼ਗਨ ਸਕੀਮ ਤੇ ਨੀਲੇ ਕਾਰਡਾਂ ਦਾ ਲਾਭ ਨਹੀਂ ਮਿਲ ਰਿਹਾ ਹੈ।

ਲੋਕ ਭਲਾਈ ਦੀਆਂ ਸਕੀਮਾਂ ਕੀਤੀਆਂ ਬੰਦ
ਲੋਕ ਭਲਾਈ ਦੀਆਂ ਸਕੀਮਾਂ ਕੀਤੀਆਂ ਬੰਦ

By

Published : Aug 24, 2020, 2:28 PM IST

ਮੋਗਾ: ਸਰਕਲ ਮਹਿਣਾ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਸ਼ਹਿਰੀ ਯੂਥ ਵਿੰਗ ਦਾ ਜਥੇਬੰਦਕ ਢਾਂਚਾ ਗਠਿਤ ਕਰਨ ਲਈ ਨੌਜਵਾਨਾਂ ਦਾ ਇੱਕਠ ਕੀਤਾ ਗਿਆ। ਇਹ ਇੱਕਠ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਨਿਰਦੇਸ਼ਾਂ ਹੇਠ ਪਾਰਟੀ ਦੀ ਮਜਬੂਤੀ ਲਈ ਕੀਤਾ ਗਿਆ। ਇਸ ਮੌਕੇ ਜੱਥੇਦਾਰ ਤੋਤਾ ਸਿੰਘ ਦੇ ਪੀਏ ਰਾਜਿੰਦਰ ਸਿੰਘ ਡੱਲਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਡੱਲਾ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ ਵਾਂਗ ਹੁੰਦੇ ਹਨ। ਇਸ ਲਈ ਮਿਹਨਤੀ ਵਰਕਰਾਂ ਨੂੰ ਮਾਣ ਸਨਮਾਨ ਤੇ ਹਲਕੇ ਦਾ ਚਹੁੰਮੁਖੀ ਵਿਕਾਸ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿਨ-ਬ-ਦਿਨ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋ ਰਿਹਾ ਹੈ। ਵੱਡੇ ਪੱਧਰ 'ਤੇ ਨੌਜਵਾਨ ਅਕਾਲੀ ਦਲ ਦੇ ਯੂਥ ਵਿੰਗ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਨੇ ਹਲਕੇ 'ਚ ਵਿਕਾਸ ਦੇ ਕਈ ਕੰਮ ਕਰਵਾਏ।

ਲੋਕ ਭਲਾਈ ਦੀਆਂ ਸਕੀਮਾਂ ਕੀਤੀਆਂ ਬੰਦ

ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਦੇ ਲੋੜਵੰਦ ਲੋਕਾਂ ਲਈ ਕਈ ਭਲਾਈ ਦੀ ਸਕੀਮਾਂ, ਨੀਲੇ ਕਾਰਡ ਰਾਹੀਂ ਰਾਸ਼ਨ ਵੰਡਣ ਤੇ ਸ਼ਗਨ ਸਕੀਮ ਆਦਿ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਆਖਿਆ ਕਿ ਜਦ ਤੋਂ ਸੂਬੇ 'ਚ ਕੈਪਟਨ ਸਰਕਾਰ ਆਈ ਹੈ, ਉਦੋਂ ਤੋਂ ਇਹ ਸਾਰੀ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ਰਾਜਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲੌਕਡਊਨ ਦੇ ਦੌਰਾਨ ਗਰੀਬਾਂ ਨੂੰ ਸਰਕਾਰੀ ਅਨਾਜ ਨਹੀਂ ਦਿੱਤਾ ਗਿਆ ਸਗੋਂ ਉਨ੍ਹਾਂ ਦੇ ਨੀਲੇ ਕਾਰਡ ਰੱਦ ਕਰ ਦਿੱਤੇ ਗਏ ਹਨ। ਸੂਬੇ ਦੇ 2500 ਤੋਂ ਵੱਧ ਗਰੀਬ ਬੱਚਿਆਂ ਨੂੰ ਅਜੇ ਤੱਕ ਸ਼ਗਨ ਸਕੀਮ ਤਹਿਤ ਰਕਮ ਤੇ ਐਸਸੀ ਬੱਚਿਆਂ ਨੂੰ ਲੋੜਵੰਦ ਵਜੀਫੇ ਦੀ ਰਕਮ ਨਹੀਂ ਦਿੱਤੀ ਗਈ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਨੇ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ।

ਮੋਗਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨਿਹਾਲ ਸਿੰਘ ਭੁੱਲਰ ਨੇ ਰਾਜਿੰਦਰ ਸਿੰਘ ਡੱਲਾ ਨੂੰ ਨੌਜਵਾਨਾਂ ਦੇ ਵਿਸ਼ਾਲ ਇਕੱਠ 'ਤੇ ਪੁੱਜਣ ਲਈ ਧੰਨਵਾਦ ਕਿਹਾ। ਉਨ੍ਹਾਂ ਆਖਿਆ ਸ਼੍ਰੋਮਣੀ ਅਕਾਲੀ ਦਲ ਮਜਬੂਤੀ ਵੱਲ ਵੱਧ ਰਿਹਾ ਹੈ। ਆਏ ਦਿਨ ਵੱਡੇ ਪੱਧਰ ਤੇ ਨੌਜਵਾਨ ਅਤੇ ਵੋਟਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਲੋਕ ਹੁਣ ਕੈਪਟਨ ਸਰਕਾਰ ਦੀ ਲੋਕ ਮਾਰੂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ।

ABOUT THE AUTHOR

...view details