ਮੋਗਾ:ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਬੁੱਧਵਾਰ ਨੂੰ ਥੈਲੇਸੀਮੀਆ ਜਾਗਰੂਕਤਾ ਹਫਤੇ ਦੌਰਾਨ ਅੱਜ ਸਿਹਤ ਵਿਭਾਗ ਮੋਗਾ ਵੱਲੋਂ ਜਾਗਰੂਕਤਾ ਸੈਮੀਨਾਰ ਲਾਇਆ ਗਿਆ। ਇਸ ਦੌਰਾਨ ਬਲੱਡ ਡੋਨੇਸ਼ਨ ਕੈਪ ਲਾਇਆ ਗਿਆ ਅਤੇ ਭਾਈ ਘਨੱਈਆ ਨਰਸਿੰਗ ਕਾਲਜ ਕੜਿਆਲ (ਧਰਮਕੋਟ), ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਦੀਆ ਵਿਦਿਆਰਥਣਾਂ ਅਤੇ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੇ ਥੈਲੇਸੀਮੀਆ ਬਾਰੇ ਜਾਗਰੂਕਤਾ ਪ੍ਰਦਰਸ਼ਨੀ ਵੀ ਤਿਆਰ ਕੀਤੀ।
ਇਸ ਮੌਕੇ ਜ਼ਿਲ੍ਹੇ ਅੰਦਰ ਜਾਗਰੂਕਤਾ ਸੈਮੀਨਾਰ ਦੌਰਾਨ ਮੈਡਮ ਮਮਤਾ ਗੁਲਾਟੀ ਡਿਪਟੀ ਡਾਇਰੈਕਟਰ (ਲਿੰਕ ਵਰਕਰ ਸਕੀਮ) ਪੰਜਾਬ ਕੰਟਰੋਲ ਸੁਸਾਇਟੀ ਪੰਜਾਬ ਨੇ ਮੁੱਖ ਮਹਿਮਾਨ ਵਜੋ ਸ਼ਿਕਰਤ ਕੀਤੀ। ਇਸ ਮੌਕੇ ਉਨ੍ਹਾ ਦੇ ਨਾਲ ਅਡੀਸ਼ਨਲ ਸਹਾਇਕ ਪੂਨੀਮਾ ਵੀ ਹਾਜ਼ਰ ਸਨ। ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਵਿਸ਼ੇਸ ਮਹਿਮਾਨ ਵਜੋ ਪਹੁੰਚੇ, ਇਸ ਮੌਕੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਥੈਲੇਸੀਮੀਆ ਇਕ ਜਿਨਸੀ ਰੋਗ ਹੈ। ਇਸ ਬਿਮਾਰੀ ਕਾਰਨ ਖੂਨ ਦੇ ਲਾਲ ਸੈਲ ਬਣਾਉਣ ਦੀ ਸ਼ਕਤੀ ਘੱਟ ਜਾ ਖ਼ਤਮ ਹੋ ਜਾਦੀ ਹੈ। ਇਸ ਮੌਕੇ ਉੱਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਪ੍ਰੀਤ ਬਰਾੜ ਨੇ ਕਿਹਾ ਕਿ ਥੈਲੇਸੀਮੀਆ ਸਬੰਧੀ ਬਚਾਅ ਲਈ ਜਾਗਰੂਕਤਾ ਜਰੂਰੀ ਹੈ।
ਇਸ ਮੌਕੇ ਡਾ. ਸੁਮੀ ਗੁਪਤਾ ਇੰਚਾਰਜ ਬਲੱਡ ਬੈਂਕ ਕਿਹਾ ਕਿ ਜਿਲਾ ਸਿਹਤ ਵਿਭਾਗ ਮੋਗਾ ਵੱਲੋ ਥੈਲੇਸੀਮੀਆ ਰੋਗ ਪ੍ਰਤੀ ਜਾਗਰੂਕਤਾ ਵਧਾਉਣ ਲਈ ਜਿਲ੍ਹੇ ਅੰਦਰ 8 ਮਈ ਤੋ 14 ਮਈ ਤੱਕ ਹਫਤਾਵਰੀ ਮੁਹਿੰਮ ਸੁਰੂ ਕੀਤੀ ਗਈ ਹੈ। ਜਿਸ ਦਾ ਵਿਸ਼ਾ ਵਸਤੂ "ਜਾਗਰੂਕ ਕਰੋ ਸਾਝਾ ਕਰੋ ਅਤੇ ਸੰਭਾਲ ਕਰੋ ਹੈ।" ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਜਾਗਰੂਕ ਕਰਨਾ ਕਿ ਥੈਲੇਸੀਮੀਆ ਦੇ ਰੋਗ ਬਾਰੇ ਜਾਣੂ ਹੋਣਾ।ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਜਿਲ੍ਹਾ ਟੀਕਾਕਰਨ ਅਫਸਰ ਡਾ ਅਸ਼ੋਕ ਸਿੰਗਲਾ ਨੇ ਦੱਸਿਆ ਕਿ ਥੈਲੇਸੀਮੀਆ ਜੈਨੇਟਿਕ ਬਿਮਾਰੀ ਹੈ। ਜਿਸ ਦੇ ਵੱਧਣ ਦਾ ਮੁੱਖ ਕਾਰਨ ਲੋਕਾਂ ਅੰਦਰ ਜਾਗਰੂਕਤਾ ਦੀ ਘਾਟ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਵਿਆਹ ਤੋ ਪਹਿਲਾਂ ਵਿਆਹਯੋਗ ਲੜਕੇ ਲੜਕੀਆ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਫਾਰਮੇਸੀ ਅਫਸਰ ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਥੈਲਸੀਮੀਆ ਖੂਨ ਦੀ ਗੰਭੀਰ ਅਨੁਵੰਸ਼ਿਕ ਬਿਮਾਰੀ ਹੈ।