ਪੰਜਾਬ

punjab

ETV Bharat / state

ਬਜ਼ੁਰਗ ਦਾ ਵੀ ਲਿਹਾਜ ਨਹੀਂ ਕੀਤਾ ਪੁਲਿਸ ਵਾਲਿਆਂ ਨੇ - ਅੰਮ੍ਰਿਤਸਰ

ਅੰਮ੍ਰਿਤਸਰ ਦੇ ਸ਼ਕਤੀ ਨਗਰ ਵਿੱਚ ਪੁਲੀਸ ਵਾਲਿਆਂ ਦੀ ਗੁੰਡਾਗਰਦੀ ਸਾਹਮਣੇ ਆਈ, ਜਦ ਇੱਕ 62 ਸਾਲ ਦੇ ਬਜ਼ੁਰਗ ਆਪਣੀ ਕਾਰ ਸੜਕ ਕਿਨਾਰੇ ਪਾਰਕ ਕਰ ਦਿੱਤੀ ਜਿਸ 'ਤੇ ਨੇੜੇ ਵਾਲੇ ਘਰ ਵਾਲਿਆਂ ਨੇ ਇਤਰਾਜ਼ ਜਤਾਇਆ ਤੇ ਝਟਪਟ ਪੁਲਿਸ ਵਾਲਿਆਂ ਨੂੰ ਸੱਦ ਲਿਆ।

ਫ਼ੋਟੋ

By

Published : Aug 5, 2019, 7:45 PM IST

ਅੰਮ੍ਰਿਤਸਰ: 62 ਸਾਲ ਦੇ ਬਜ਼ੁਰਗ ਪ੍ਰੇਮ ਕੁਮਾਰ ਨੇ ਆਪਣੀ ਕਾਰ ਸੜਕ ਕਿਨਾਰੇ ਕਿਸੇ ਘਰ ਦੇ ਬਾਹਰ ਪਾਰਕ ਕਰ ਦਿੱਤੀ ਸੀ ਜਿਸ 'ਤੇ ਨਾਲ ਦੇ ਘਰਦਿਆਂ ਵਾਲਿਆਂ ਨੇ ਸਖ਼ਤ ਵਿਰੋਧ ਕੀਤਾ ਤੇ ਮੌਕੇ 'ਤੇ ਹੀ ਪੁਲਿਸ ਨੂੰ ਬੁਲਾ ਲਿਆ। ਪ੍ਰੇਮ ਕੁਮਾਰ ਦੇ ਭਤੀਜੇ ਦੀਪਮ ਦਾ ਕਹਿਣਾ ਹੈ ਕਿ ਕੁਝ ਪੁਲਿਸ ਵਾਲੇ ਜੋ ਬਿਨ੍ਹਾਂ ਵਰਦੀ ਦੇ ਹੱਥਾਂ ਵਿੱਚ ਬੇਸ ਬਾਲ ਲੈ ਕੇ ਉਥੇ ਪਹੁੰਚ ਗਏ ਤੇ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਲੈ ਗਏ ਜਿੱਥੇ ਪ੍ਰੇਮ ਕੁਮਾਰ ਨੂੰ ਹਾਰਟ ਅਟੈਕ ਆ ਗਿਆ ਪਰ ਪੁਲਿਸ ਨੇ ਇਸ ਦੇ ਬਾਵਜੂਦ ਵੀ ਪ੍ਰੇਮ ਕੁਮਾਰ ਨੂੰ ਥਾਣੇ ਵਿੱਚ ਹੀ ਬਿਠਾਈ ਰੱਖਿਆ।

ਵੀਡਿਓ

ਇਸ ਬਾਅਦ ਲੋਕਾਂ ਵਲੋਂ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ। ਪ੍ਰੇਮ ਕੁਮਾਰ ਨੂੰ ਜ਼ਬਰਦਸਤੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜੋ ਕਿ ਇਸ ਸਮੇ ਆਈ ਸੀ ਯੂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਬਜ਼ੁਰਗ ਨੂੰ ਹਰਟ ਅਟੈਕ ਤਾਂ ਕਿਸੇ ਵੇਲੇ ਵੀ ਆ ਸਕਦਾ ਸੀ। ਇਸ ਵਿੱਚ ਪੁਲਿਸ ਅਧਿਕਾਰੀ ਦੀ ਗ਼ਲਤੀ ਨਹੀਂ ਹੈ।
ਦੀਪਮ ਨੇ ਕਿਹਾ ਕਿ ਇਹ ਕਿਹੜੀ ਪੁਲਿਸ ਹੈ ਜਿਹੜੀ ਬਿਨ੍ਹਾਂ ਵਰਦੀ ਤੇ ਹੱਥਾਂ ਵਿੱਚ ਬੇਸ ਬਾਲ ਲੈ ਕੇ ਆਈ ਹੈ । ਦੀਪਮ ਨੇ ਹੁਣ ਉਨ੍ਹਾਂ ਪੁਲਿਸ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ।

ABOUT THE AUTHOR

...view details