ਮੋਗਾ: ਸ਼ਹਿਰ ਦੇ ਬੁਘਿਪੁਰਾ ਚੌਂਕ 'ਚ ਵਿੱਚ ਕਬਾੜੀਏ ਨੂੰ ਕਬਾੜ ਚੁੱਕਦਿਆਂ ਹੋਇਆਂ ਬੰਬਨੁਮਾ ਵਸਤੂ ਮਿਲੀ। ਇਸ ਤੋਂ ਬਾਅਦ ਉਸ ਨੇ ਸੰਬੰਧਿਤ ਥਾਣਾ ਪੁਲਿਸ ਨੇ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕੁੱਝ ਖੇਤਰ ਨੂੰ ਸੀਲ ਕਰ ਜਾਂਚ ਸ਼ੁਰੂ ਕਰ ਦਿੱਤੀ।
ਮੋਗਾ 'ਚ ਫ਼ੈਲੀ ਦਹਿਸ਼ਤ, ਕਬਾੜੀਏ ਨੂੰ ਮਿਲੀ ਬੰਬਨੁੰਮਾ ਚੀਜ਼ - moga
ਮੋਗਾ ਦੇ ਬੁਘਿਪੁਰਾ ਚੌਂਕ 'ਚ ਉਸ ਵੇਲੇ ਦਹਿਸ਼ਤ ਫ਼ੈਲ ਗਈ ਜਿਸ ਵੇਲੇ ਕਬਾੜੀਏ ਨੂੰ ਕਬਾੜ ਚੁੱਕਦਿਆਂ ਹੋਇਆਂ ਬੰਬ ਨੁੰਮਾ ਵਸਤੂ ਮਿਲੀ।
![ਮੋਗਾ 'ਚ ਫ਼ੈਲੀ ਦਹਿਸ਼ਤ, ਕਬਾੜੀਏ ਨੂੰ ਮਿਲੀ ਬੰਬਨੁੰਮਾ ਚੀਜ਼](https://etvbharatimages.akamaized.net/etvbharat/prod-images/768-512-3596802-thumbnail-3x2-moga-bomb.jpg)
ਫ਼ੋਟੋ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਥਾਨ ਦਾ ਜਾਇਜ਼ਾ ਲਿਆ ਤਾਂ ਦੇਖਣ 'ਚ ਆਇਆ ਕਿ ਇਹ ਮੋਰਟਰ ਸ਼ੈਲ ਹੈ, ਜੋ ਕਿ ਬਹੁਤ ਪੁਰਾਣਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਮੋਰਟਰ ਸ਼ੈਲ ਪਹਿਲਾਂ ਵੀ ਕਈ ਥਾਵਾਂ 'ਤੇ ਮਿਲ ਚੁੱਕੇ ਹਨ।
ਵੀਡੀਓ
ਇਸ ਦੇ ਨਾਲ ਹੀ ਕਬਾੜਿਏ ਰਾਜ ਕੁਮਾਰ ਨੇ ਦੱਸਿਆ ਕਿ ਕਬਾੜ ਚੁੱਕਦਿਆਂ ਹੋਇਆਂ ਉਸ ਨੂੰ ਇੱਕ ਬੰਬਨੁਮਾ ਚੀਜ਼ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਸੰਬੰਧਿਤ ਥਾਣੇ 'ਚ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਸਬੰਧੀ ਪੁਲਿਸ ਵੱਲੋਂ ਇਸ ਦੀ ਜਾਂਚ ਲਈ ਜਲੰਧਰ ਤੋਂ ਬੰਬ ਡਿਸਪੋਜ਼ਲ ਟੀਮ ਬੁਲਾਈ ਗਈ ਹੈ।