ਮੋਗਾ :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਬਾਹਰ ਜਿਲ੍ਹਾ ਧਰਨਾ ਲਾਇਆ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਵਿੱਤ ਸਕੱਤਰ ਨੇ ਕਿਹਾ ਕਿ ਭਾਰੀ ਮੀਹਾਂ ਗੜ੍ਹੇਮਾਰੀ ਤੇ ਝੱਖੜ ਆਉਣ ਦੇ ਕਾਰਨ ਪਿਛਲੇ ਦਿਨਾਂ ਵਿਚ ਕਿਸਾਨਾਂ ਦੀਆ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਣਕ ਦੇ ਝਾੜ ਵਿਚ ਭਾਰੀ ਕਮੀ ਆਈ ਹੈ। ਜਿਸ ਕਾਰਨ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਪਰ ਕੇਂਦਰ ਸਰਕਾਰ ਨੇ ਦਾਗੀ ਦਾਣਿਆ ਦੇ ਬਹਾਨੇ ਬਾਕੀ ਬਚੀ ਕਣਕ ਦੇ ਰੇਟ ਵਿਚ 5.31 ਰੂਪੈ ਤੋਂ ਲੈ ਕੇ 31.86 ਰੂਪੈ ਪ੍ਰਤੀ ਕੋਵਿਟਲ ਦੇ ਹਿਸਾਬ ਨਾਲ ਕਟੋਤੀ ਕਰਨ ਦਾ ਫਰਮਾਨ ਸੁਣਾ ਦਿੱਤਾ ਹੈ ।
ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ: ਜੱਥੇਬੰਦੀ ਸਰਕਾਰ ਦੇ ਫੈਸਲੇ ਦੀ ਸਖ਼ਤ ਸ਼ਬਦਾ ਵਿਚ ਨਿਖੇਦੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਦਾਗੀ ਜਾਂ ਪਿਚਕੇ ਦਾਣਿਆ ਦੇ ਬਹਾਨੇ ਕੇਂਦਰ ਸਰਕਾਰ ਵਲੋਂ ਕਣਕ ਦੇ ਰੇਟ ਵਿਚ ਕਟੋਤੀ ਕਰਨ ਦਾ ਫੈਸਲਾ ਤਰੁੰਤ ਵਾਪਿਸ ਲਿਆ ਜਾਵੇ, ਭਾਰੀ ਮੀਹ ਝੱਖੜ ਤੇ ਗੜ੍ਹੇਮਾਰੀ ਨਾਲ ਫਸਲ ਦੀ ਖਰਾਬੀ ਹੋਈ ਹੈ। ਫਸਲੀ ਨੁਕਸਾਨ 'ਤੇ ਹੋਰ ਜਾਇਦਾਤ ਦੇ ਨੁਕਸਾਨ ਦੀ ਪੂਰੀ ਪੂਰੀ ਭਰਪਾਈ ਕੀਤੀ ਜਾਵੇ ਤੇ ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਉਤੇ ਪੂਰੀ ਦੀ ਪੂਰੀ ਕਣਕ ਤੇ ਦੂਜੀਆ ਫਸਲਾਂ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇ । ਇਸ ਸਬੰਧੀ ਬੁਲਾਰਿਆ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕਣਕ ਦੀ ਖਰੀਦ ਪੂਰੇ ਸਰਕਾਰੀ ਸਮਰਥਨ ਮੁੱਲ ਤੋਂ ਖਰੀਦਣ ਦਾ ਐਲਾਣ ਕੀਤਾ ਹੈ ਉਸ ਸਬੰਧੀ ਤਰੁੰਤ ਪੱਤਰ ਥੱਲੇ ਅਧਿਕਾਰੀਆ ਨੂੰ ਭੇਜਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਤੇ ਜੋ ਗਿਰਦਾਵਰੀਆ ਕਰਨ ਲਈ ਕਿਹਾ ਹੈ ਉਸ ਦਾ ਕੰਮ ਵੀ ਅਜੇ ਵਿਚ ਲੱਟਕ ਰਿਹਾ ਹੈ।