ਮੋਗਾ: ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ BJP leader Ashwini Sharma ਅੱਜ ਸ਼ਨੀਵਾਰ ਨੂੰ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਦੋ ਦਿਨਾ ਭਾਜਪਾ ਯੁਵਾ ਮੋਰਚਾ ਟ੍ਰੇਨਿੰਗ ਕੈਂਪ ਦਾ ਉਦਘਾਟਨ BJP Yuva Morcha training camp started in Moga ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਅਸ਼ਵਨੀ ਸ਼ਰਮਾ BJP leader Ashwini Sharma ਨੇ ਕਿਹਾ ਕਿ ਸਮੇਂ-ਸਮੇਂ ਉੱਤੇ ਆਪਣੇ ਮੋਰਚਿਆਂ ਦਾ ਪਾਰਟੀ ਪ੍ਰਸ਼ਿਕਸ਼ਣ ਸ਼ਿਵਰ ਕਰਦੀ ਹੈ। ਜਿਸ ਵਿਚ ਪਾਰਟੀ ਦੀ ਵਿਚਾਰਧਾਰਾ ਪਾਰਟੀ ਦੇ ਕੰਮਕਾਜ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ ਅਤੇ ਜਿਹੜੇ ਨੌਜਵਾਨ ਯੁਵਾ ਮੋਰਚਾ ਦੇ ਮੈਂਬਰ ਹਨ। ਉਨ੍ਹਾਂ ਦਾ ਵਿਵਹਾਰ ਆਚਰਣ ਅਤੇ ਪੰਜਾਬ ਦੀ ਵਰਤਮਾਨ ਰਾਜਨੀਤਕ ਸਥਿਤੀ ਕੀ ਹੈ, ਉਨ੍ਹਾਂ ਵਿੱਚ ਉਹ ਕੀ ਭੂਮਿਕਾ ਨਿਭਾ ਸਕਦੇ ਹਨ ਅਤੇ ਹੋਰ ਵੀ ਅਨੇਕਾਂ ਵਿਸ਼ਿਆਂ ਬਾਰੇ ਇਸ ਟ੍ਰੇਨਿੰਗ ਕੈਂਪ ਵਿੱਚ ਯੁਵਾ ਮੋਰਚਾ ਨੂੰ ਜਾਣੂ ਕਰਵਾਇਆ ਗਿਆ।