ਮੋਗਾ: ਬਾਘਾਪੁਰਾਣਾ ਪਹੁੰਚੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਵਾਲੇ ਨਾਲ ਉਨ੍ਹਾਂ ਦਾ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਸਿਧਾਂਤਕ ਲੜਾਈ ਹੈ।
ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਢੱਡਰੀਆਂਵਾਲੇ ਨੂੰ ਕਹਿੰਦੇ ਹਨ ਕੀ ਸਿਧਾਂਤ ਅਤੇ ਪੰਥ ਦੇ ਉਲਟ ਨਾ ਬੋਲੋ ਪਰ ਢੱਡਰੀਆਂਵਾਲਾ ਸਿਧਾਂਤ, ਪਰੰਪਰਾਵਾਂ ਦੇ ਉਲਟ ਬੋਲਦੇ ਹਨ, ਇਸ ਕਰਕੇ ਉਨ੍ਹਾਂ ਦੀ ਢੱਡਰੀਆਂਵਾਲੇ ਨਾਲ ਸਿਧਾਂਤਕ ਲੜਾਈ ਹੈ, ਨਿੱਜੀ ਪੱਖਵਾਦ ਦੀ ਕੋਈ ਲੜਾਈ ਨਹੀਂ ਹੈ।
ਇਸ ਦੇ ਨਾਲ ਹੀ ਬਹਿਸ ਦੇ ਮਸਲੇ 'ਤੇ ਅਜਨਾਲਾ ਨੇ ਕਿਹਾ ਕਿ ਜੋ ਪੰਥ ਦੇ ਮਸਲੇ ਹੁੰਦੇ ਹਨ ਉਹ ਗੁਰੂ ਦੀ ਹਜ਼ੂਰੀ ਵਿੱਚ ਸੰਗਤ ਦੇ ਸਾਹਮਣੇ ਕੀਤੇ ਜਾਂਦੇ ਹਨ। ਟੀਵੀ 'ਤੇ ਬਹਿਸ ਕਰਕੇ ਪੰਥਕ ਮਸਲੇ ਦਾ ਹੱਲ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਕਿ ਉਹ ਟੀਵੀ 'ਤੇ ਬਹਿਸ ਕਰਨ ਦੇ ਪੱਖ ਵਿੱਚ ਨਹੀ ਹਨ। ਸੰਗਤ ਦੇ ਸਾਹਮਣੇ ਬੈਠ ਕੇ ਪੰਥਕ ਮਸਲੇ ਦਾ ਹੱਲ ਕੱਢਾਂਗੇ।
ਇਹ ਵੀ ਪੜੋ: ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਕੈਪਟਨ ਨੇ ਰੱਜ ਕੇ ਬੋਲਿਆ ਝੂਠ: ਸੁਖਬੀਰ ਬਾਦਲ
ਭਾਈ ਅਮਰੀਕ ਸਿੰਘ ਨੇ ਕਿਹਾ ਕਿ ਉਹ ਪਹਿਲਾ ਮੀਡੀਆ 'ਤੇ ਆ ਕੇ ਸਾਰੀ ਸੰਗਤ ਨੂੰ ਦੱਸਣਗੇ ਕਿ ਉਹ ਕਿਹੜੇ ਦਿਨ ਪ੍ਰਮੇਸ਼ਵਰ ਦੁਆਰ ਵਿੱਚ ਜਾ ਕੇ ਪੰਥ ਦੇ ਮਸਲੇ 'ਤੇ ਬਹਿਸ ਕਰਨਗੇ ਅਤੇ ਸਾਰੇ ਮੀਡੀਆ ਨੂੰ ਬੁਲਾ ਕੇ ਲਾਇਵ ਹੋ ਕੇ ਬਹਿਸ ਕੀਤੀ ਜਾਵੇਗੀ।