ਮੋਗਾ: ਨਗਰ ਨਿਗਮ ਉੱਤੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਮੁੜ ਤੋਂ ਆਮ ਆਦਮੀ ਪਾਰਟੀ ਦਾ ਕਬਜ਼ਾ ਵੇਖਣ ਨੂੰ ਮਿਲਿਆ ਹੈ। ਜ਼ਿਲ੍ਹੇ ਦਾ ਮੇਅਰ ਆਮ ਆਦਮੀ ਪਾਰਟੀ ਨਾਲ ਸਬੰਧਿਤ ਬਲਜੀਤ ਸਿੰਘ ਚੰਨੀ ਨੂੰ ਚੁਣਿਆ ਗਿਆ ਹੈ। ਦੱਸ ਦਈਏ ਬਲਜੀਤ ਸਿੰਘ ਚੰਨੀ ਨੂੰ ਸਰਬਸੰਮਤੀ ਨਾਲ 50 ਵਿੱਚੋਂ 42 ਕੌਂਸਲਰਾਂ ਨੇ ਵੋਟਾਂ ਪਾਕੇ ਮੇਅਰ ਚੁਣਿਆ ਹੈ। ਅਜਿਹਾ ਪਹਿਲੀ ਵਾਰੀ ਹੈ ਜਦੋਂ ਮੌਜੂਦਾ ਸੱਤਾ ਧਿਰ ਦਾ ਮੇਅਰ ਮੋਗਾ ਵਿੱਚ ਚੁਣਿਆ ਗਿਆ ਹੈ।
ਨਵੇਂ ਮੇਅਰ ਨੇ ਕੀਤਾ ਸਭ ਦਾ ਧੰਨਵਾਦ: ਮੇਅਰ ਚੁਣੇ ਜਾਣ ਤੋਂ ਬਾਅਦ ਬਲਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਬਸੰਮਤੀ ਨਾਲ ਉਨ੍ਹਾਂ ਨੂੰ ਮੇਅਰ ਚੁਣਿਆ ਗਿਆ ਹੈ। ਇਸ ਲਈ ਉਹ ਸਾਰੇ ਕੌਂਸਲਰਾਂ ਦੇ ਧੰਨਵਾਦੀ ਨੇ। ਬਲਜੀਤ ਚੰਨੀ ਨੇ ਇਹ ਵੀ ਕਿਹਾ ਕਿ ਉਹ ਸਥਾਨਕ ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਖ਼ਾਸ ਤੌਰ ਉੱਤੇ ਧੰਨਵਾਦ ਕਰਦੇ ਹਨ ਕਿਉਂਕਿ ਪਿਛਲੇ ਤਿੰਨ ਮਹੀਨੇ ਤੋਂ ਉਨ੍ਹਾਂ ਨੇ ਲਗਾਤਾਰ ਮਿਹਨਤ ਕਰਕੇ ਮੇਅਰ ਦੀ ਕੁਰਸੀ ਨੂੰ ਆਪ ਦੀ ਝੋਲੀ ਪਾਇਆ ਹੈ। ਉਨ੍ਹਾਂ ਕਿਹਾ ਮਿਲੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਜੋ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਉਹ ਇਲਾਕੇ ਦੀ ਭਲਾਈ ਲਈ ਕੰਮ ਕਰਦੇ ਆ ਰਹੇ ਸਨ। ਉਸ ਨੂੰ ਮੇਅਰ ਵਜੋਂ ਵੀ ਜਾਰੀ ਰੱਖਣਗੇ।