ਦਿਵਿਆਂਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਗਿਆ ਜਾਗਰੂਕਤਾ ਕੈਂਪ - ਵੈਰੀਫਿਕੇਸ਼ਨ ਇਨਫ਼ੋਰਮੇਸ਼ਨ ਪ੍ਰੋਗਰਾਮ
ਮੋਗਾ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਵਿਖੇ ਦਿਵਿਆਂਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਗਿਆ ਜਾਗਰੂਕਤਾ ਕੈਂਪ ।
ਮੋਗਾ: ਸ਼ਹਿਰ ਵਿੱਚ 2 ਅਤੇ 3 ਮਾਰਚ 2019 ਨੂੰ ਵੋਟਰ ਵੈਰੀਫਿਕੇਸ਼ਨ ਇਨਫ਼ੋਰਮੇਸ਼ਨ ਪ੍ਰੋਗਰਾਮ ਤਹਿਤ ਲੱਗ ਰਹੇ ਵਿਸੇਸ਼ ਕੈਪਾਂ ਦੀ ਜਾਣਕਾਰੀ ਦੇਣ ਲਈ ਮਿਊਂਸੀਪਲ ਕਾਰਪੋਰੇਸ਼ਨ ਵਿਖੇ ਦਿਵਿਆਂਗ ਵੋਟਰਾਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ, ਕੈਂਪ ਵਿੱਚ ਜਿਨ੍ਹਾਂ ਦੀ ਊਮਰ 1 ਜਨਵਰੀ 2019 ਤੱਕ 18 ਸਾਲ ਜਾਂ ਵੱਧ ਹੋ ਚੁੱਕੀ ਹੈ, ਉਨ੍ਹਾਂ ਨੂੰ ਵੋਟਰ ਬਣਨ ਲਈ ਪ੍ਰੇਰਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੋਲਿੰਗ ਦੌਰਾਨ ਦਿਵਿਆਂਗ ਵੋਟਰਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਦੱਸਿਆ।
ਇਸ ਤੋਂ ਇਲਾਵਾ ਨੇਤਰਹੀਣ ਕਰਮਚਾਰੀ ਭਲਾਈ ਸੰਸਥਾ ਦੇ ਸਕੱਤਰ ਪ੍ਰੇਮ ਭੂਸ਼ਣ ਨੇ ਕੈਂਪ ਵਿੱਚ ਆਏ ਦਿਵਿਆਂਗ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਣੂ ਕਰਵਾਇਆ ਤੇ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਇਨ੍ਹਾਂ ਕੈਪਾਂ 'ਚ ਜਾਣ ਲਈ ਪ੍ਰੇਰਿਆ।