ਮੋਗਾ : ਆਮ ਆਦਮੀ ਪਾਰਟੀ ਦੀ ਸਰਕਾਰ ਆਉਂਣ ਤੋਂ ਬਾਅਦ ਪੰਜਾਬ ਵਿੱਚ ਕਈ ਥਾਵਾਂ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ ਅਤੇ ਹੁਣ ਛੇਤੀ ਹੀ ਬਾਘਾਪੁਰਾਣਾ ਹਲਕੇ ਦਾ ਟੋਲ ਪਲਾਜ਼ਾ ਵੀ ਬੰਦ ਹੋਣ ਜਾ ਰਿਹਾ ਹੈ। ਜੋ ਕਿ 5 ਜੁਲਾਈ ਤੋਂ ਪੂਰਨ ਤੌਰ 'ਤੇ ਬੰਦ ਹੋ ਜਾਵੇਗਾ। ਟੋਲ ਪਲਾਜ਼ਾ ਬੰਦ ਹੋਣ ਕਾਰਨ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਉਥੇ ਹੀ ਵੀਡੀਓ ਜਾਰੀ ਕਰਦਿਆਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 5 ਜੁਲਾਈ ਨੂੰ ਮੋਗਾ-ਕੋਟਕਪੂਰਾ ਰੋਡ 'ਤੇ ਚੰਦ ਪੁਰਾਣਾ ਨੇੜੇ ਲੱਗਿਆ ਪੀ.ਡੀ.ਅਗਰਵਾਲ ਟੋਲ ਪਲਾਜ਼ਾ ਬੰਦ ਕਰਵਾਉਣਗੇ। ਜਿਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਰਾਹਗੀਰਾਂ ਨੂੰ ਅਤੇ ਸਥਾਨਕ ਲੋਕਾਂ ਨੂੰ ਰਾਹਤ ਮਿਲੇਗੀ।
ਪੰਜਾਬ ਵਾਸੀਆਂ ਲਈ ਖੁਸ਼ਖਬਰੀ, ਬੰਦ ਹੋ ਰਿਹਾ ਇੱਕ ਹੋਰ ਟੋਲ ਪਲਾਜ਼ਾ - Another toll plaza is closing down in Moga
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਘਾਪੁਰਾਣਾ ਹਲਕੇ ਦਾ ਟੋਲ ਪਲਾਜ਼ਾ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਤੋਂ ਬਾਅਦ ਹੁਣ ਲੋਕਾਂ ਵਿੱਚ ਖੁਸ਼ੀ ਹੈ ਤੇ ਉਥੇ ਹੀ ਟੋਲ ਪਲਾਜ਼ਾ ਦੇ ਕਰਮਚਾਰੀ ਸਰਕਾਰ ਤੋਂ ਰੁਜ਼ਗਾਰ ਖੁੱਸਣ ਦੀ ਚਿੰਤਾ ਵੀ ਜ਼ਾਹਿਰ ਕਰ ਰਹੇ ਹਨ।
ਸਮੇਂ ਤੋਂ ਪਹਿਲਾਂ ਹੀ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਨੂੰ ਦਿੱਤੀ ਰਾਹਤ : ਦੱਸ ਦਈਏ ਕਿ ਮੋਗਾ-ਕੋਟਕਪੂਰਾ ਰੋਡ 'ਤੇ 25 ਅਪ੍ਰੈਲ 2008 ਨੂੰ ਪੀ ਡੀ ਅਗਰਵਾਲ ਦੇ ਨਾਮ ਉੱਤੇ ਇਹ ਟੋਲ ਪਲਾਜ਼ਾ ਸ਼ੁਰੂ ਹੋਇਆ ਸੀ ਅਤੇ ਉਸ ਦਾ ਟਾਇਮ ਪੂਰਾ ਹੋਣ 'ਤੇ ਵੀ ਇਹ ਚਾਲੂ ਰਿਹਾ। 2022 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਲੱਗੇ ਸਾਰੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਟੋਲ ਪਲਾਜ਼ਾ ਪਹਿਲਾਂ 21 ਜੁਲਾਈ ਨੂੰ ਬੰਦ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਬੰਦ ਕਰਨ ਦੀ ਖਬਰ ਨੇ ਲੋਕਾਂ ਨੂੰ ਹੋਰ ਵੀ ਖੁਸ਼ੀ ਦਿੱਤੀ ਹੈ।
- ਫਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਗੀਤ ‘ਗੇੜਾ’ ਹੋਇਆ ਰਿਲੀਜ਼, ਗੁਰਨਾਮ ਭੁੱਲਰ ਨੇ ਦਿੱਤੀ ਹੈ ਆਵਾਜ਼
- Blackia 2 Teaser Release: ਐਕਸ਼ਨ ਹੀਰੋ ਦੇਵ ਖਰੌੜ ਦੀ ਫਿਲਮ 'ਬਲੈਕੀਆ 2' ਦਾ ਟੀਜ਼ਰ ਰਿਲੀਜ਼, ਦੇਖੋ ਅਦਾਕਾਰ ਦਾ ਦਮਦਾਰ ਲੁੱਕ
- Bigg Boss OTT 2: ਸ਼ੋਅ 'ਚ ਪਹੁੰਚੀ ਇਸ ਪੰਜਾਬੀ ਹਸੀਨਾ 'ਤੇ ਆਇਆ 'ਫੁਕਰੇ ਇਨਸਾਨ' ਦਾ ਦਿਲ, ਸਲਮਾਨ ਦੇ ਸਾਹਮਣੇ ਬੋਲਿਆ-'ਤੁਸੀਂ ਮੇਰੇ ਆਲ ਟਾਈਮ ਕ੍ਰਸ਼ ਹੋ'
ਟੋਲ ਪਲਾਜ਼ਾ ਕਰਮਚਾਰੀਆਂ ਨੇ ਰੁਜ਼ਗਾਰ ਖੁੱਸਣ 'ਤੇ ਜਤਾਈ ਚਿੰਤਾ : ਉਥੇ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਟੋਲ ਪਲਾਜ਼ਾ ਬੰਦ ਹੋਣ ਦੀ ਤਾਂ ਇਸ ਨਾਲ ਜਿੱਥੇ ਲੋਕ ਖੁਸ਼ ਹਨ ਤਾਂ ਉਥੇ ਹੀ ਟੋਲ ਪਲਾਜ਼ਾ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਭੁੱਖਾਂ ਮਾਰਨਾ ਹੈ। ਜੇਕਰ ਟੋਲ ਪਲਾਜ਼ੇ ਬੰਦ ਕਰਨੇ ਹਨ ਤਾਂ ਸਾਨੂੰ ਕੋਈ ਨਾ ਕੋਈ ਨੌਕਰੀ ਦਿੱਤੀ ਜਾਵੇ ਤਾਂ ਕਿ ਸਾਡੇ ਘਰ ਗੁਜ਼ਾਰਾ ਚਲਦਾ ਰਹੇ। ਦੂਸਰੇ ਪਾਸੇ ਜਦੋਂ ਆਉਂਦੇ ਜਾਂਦੇ ਰਾਹਗੀਰਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਆਪ ਸਰਕਾਰ ਨੇ ਬਹੁਤ ਸ਼ਲਾਘਾਯੋਗ ਫ਼ੈਸਲਾ ਲਿਆ ਹੈ ,ਅਸੀ ਪੰਜਾਬ 'ਚ ਬੰਦ ਕੀਤੇ ਟੋਲ ਪਲਾਜ਼ਾ ਲਈ ਮਾਨ ਸਰਕਾਰ ਦਾਂ ਧੰਨਵਾਦ ਕਰਦੇ ਹਾਂ।