ਪੰਜਾਬ

punjab

ETV Bharat / state

ਪੁਲਿਸ ਮੁਲਾਜ਼ਮ ਬਣ ਰਿਹੈ ਬੇਸਹਾਰਾ ਬਜ਼ੁਰਗਾਂ ਦਾ ਸਹਾਰਾ, ਖੋਲ੍ਹਿਆ ਬਿਰਧ ਆਸ਼ਰਮ

ਮੋਗਾ ਦਾ ਰਹਿਣ ਵਾਲਾ ਜਸਵੀਰ ਸਿੰਘ ਬਾਵਾ, ਉਨ੍ਹਾਂ ਬੇਸਹਾਰਾ ਬਜ਼ੁਰਗਾਂ ਲਈ ਸਹਾਰਾ ਬਣਿਆ ਹੋਇਆ ਜਿਨ੍ਹਾਂ ਮਾਂ-ਪਿਉ ਨੂੰ ਉਨ੍ਹਾਂ ਬੱਚੇ ਘਰੋਂ ਕੱਢ ਦਿੰਦੇ ਹਨ। ਪਿਛਲੇ ਲੰਮੇ ਸਮੇਂ ਤੋ ਪੰਜਾਬ ਪੁਲਿਸ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਮੁਲਾਜ਼ਮ ਜਸਵੀਰ ਸਿੰਘ ਬਾਵਾ ਵੱਲੋਂ ਇਹ ਨੇਕ ਕੰਮ ਕੀਤਾ ਜਾ ਰਿਹਾ ਹੈ।

old age home opened for old peoples in Moga
ਪੁਲਿਸ ਮੁਲਾਜ਼ਮ ਬਣ ਰਿਹੈ ਬੇਸਹਾਰਾ ਬਜ਼ੁਰਗਾਂ ਦਾ ਸਹਾਰਾ, ਖੋਲ੍ਹਿਆ ਬਿਰਧ ਆਸ਼ਰਮ

By

Published : Dec 15, 2022, 12:52 PM IST

ਪੁਲਿਸ ਮੁਲਾਜ਼ਮ ਬਣ ਰਿਹੈ ਬੇਸਹਾਰਾ ਬਜ਼ੁਰਗਾਂ ਦਾ ਸਹਾਰਾ, ਖੋਲ੍ਹਿਆ ਬਿਰਧ ਆਸ਼ਰਮ

ਮੋਗਾ:ਬੇਦੀ ਨਗਰ ਵਿੱਚ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਹੈ। ਇੱਥੇ ਪੰਜਾਬ ਪੁਲਿਸ ਵਿੱਚ ਤੈਨਾਤ ਕਰਮਚਾਰੀ ਵੱਲੋਂ ਡਿਊਟੀ ਦੇ ਨਾਲ-ਨਾਲ ਬਜ਼ੁਰਗਾਂ ਦੀ ਸੇਵਾ ਕਰ ਰਹੇ ਹਨ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆ ਪੁਲਿਸ ਮੁਲਾਜ਼ਮ ਜਸਵੀਰ ਸਿੰਘ ਬਾਵਾ ਨੇ ਦੱਸਿਆ ਕਿ ਕਿਵੇਂ ਉਹ ਬਜ਼ੁਰਗਾਂ ਦੀ ਸੇਵਾ ਕਰਨ ਲਈ ਪ੍ਰਭਾਵਿਤ ਹੋਇਆ। ਮੁਲਾਜ਼ਮ ਜਸਵੀਰ ਸਿੰਘ ਬਾਵਾ ਨੇ ਕਿਹਾ ਕਿ 2018 ਵਿੱਚ ਮੋਗਾ ਦੇ ਐਸਐਸਪੀ ਵਲੋਂ ਸਾਡੀ ਡਿਊਟੀ ਲਗਾਈ ਸੀ ਕਿ ਤੁਸੀਂ ਧਾਰਮਿਕ ਸਥਾਨਾਂ ਉਪਰ ਕੈਮਰੇ ਚੈਕ ਕਰਕੇ ਆਓ। ਉਨ੍ਹਾਂ ਦੱਸਿਆ ਕਿ ਜਦੋ ਅਸੀਂ ਵੱਖ-ਵੱਖ ਥਾਵਾਂ ਦੇ ਕੈਮਰੇ ਚੈਕ ਕੀਤੇ ਅਤੇ ਬਿਰਧ ਆਸ਼ਰਮ ਦੇ ਕੈਮਰੇ ਵੀ ਚੈਕ ਕੀਤੇ ਗਏ।




"ਕੈਮਰੇ ਚੈਕ ਕਰਨ ਆਏ, ਤਾਂ ਨਹੀਂ ਦੇਖ ਹੋਈ ਬਜ਼ੁਰਗਾਂ ਦੀ ਹਾਲਤ":ਪੁਲਿਸ ਮੁਲਾਜ਼ਮ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਬਿਰਧ ਆਸ਼ਰਮ ਵਿਚ ਪਹਿਲੀ ਵਾਰ ਆਇਆ ਸੀ ਅਤੇ ਬਹੁਤ ਪ੍ਰਭਾਵਿਤ ਹੋਇਆ। ਉਸ ਦਿਨ ਤੋ ਹੀ ਇਸ ਸੇਵਾ ਵਿੱਚ ਜੁੜ ਗਿਆ। ਉਨ੍ਹਾਂ ਕਿਹਾ ਕਿ 30 ਦੇ ਕਰੀਬ ਬਜ਼ੁਰਗ ਹਨ, ਜਿਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਮੰਦਬੁੱਧੀ ਬੱਚੇ ਵੀ ਹਨ, ਜਿਨ੍ਹਾਂ ਦੀ ਸਾਂਭ-ਸਭਾਲ ਕੀਤੀ ਜਾ ਰਹੀ ਹੈ।

ਇਕ ਹੋਰ ਨਵਾਂ ਬਿਰਧ ਆਸ਼ਰਮ ਵੀ ਕੀਤਾ ਜਾ ਰਿਹੈ ਤਿਆਰ:ਪੁਲਿਸ ਮੁਲਾਜ਼ਮ ਜਸਵੀਰ ਸਿੰਘ ਨੇ ਕਿਹਾ ਕਿ ਕਈ ਵਾਰ ਸਾਡੇ ਕੋਲੋਂ ਇਸ ਤਰ੍ਹਾਂ ਦੇ ਬਜ਼ੁਰਗ ਵੀ ਆ ਜਾਂਦੇ ਹਨ ਇਨ੍ਹਾਂ ਨੂੰ ਸੰਭਾਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ, ਪਰ ਸਤਿਗੁਰੂ ਦੀ ਰਹਿਮਤ ਹੈ। ਉਹ ਆਪੇ ਹੀ ਠੀਕ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕਰਨ ਤੋਂ ਬਾਅਦ ਬਜ਼ੁਰਗ ਅਸੀਸਾਂ ਦਿੰਦੇ ਹਨ ਤੇ ਕਹਿੰਦੇ ਹਨ ਕਿ ਅਸਲ ਪੁੱਤ ਸਾਡਾ। ਉਨ੍ਹਾਂ ਕਿਹਾ ਕਿ ਇੱਕ ਆਸ ਇਕ ਇਮਾਨ "ਸੜਕਾ ਤੇ ਨਾ ਰੁਲਣ ਇਨਸਾਨ - ਦੇ ਨਾਅਰੇ ਨਾਲ ਜੇਕਰ ਮਾਂ ਬਾਪ ਦੀ ਸੇਵਾ ਨਹੀ ਕਰਦੇ ਤਾਂ ਧਾਰਮਿਕ ਅਸਥਾਨਾਂ ਉੱਤੇ ਜਾਣ ਦੀ ਕੋਈ ਲੋੜ ਨਹੀਂ। ਇੱਕ ਆਸ ਆਸ਼ਰਮ ਸੇਵਾ ਸੋਸਾਇਟੀ (ਰਜਿ.) ਦੀ ਨਵੀ ਇਮਾਰਤ ਰੌਲੀ ਰੋਡ ਉੱਤੇ ਬਣਾਈ (ਮੋਗਾ) ਬਿਰਧ ਅਸ਼ਰਮ ਦੀ ਨਵੀ 100 ਬੈੱਡਾਂ ਦੀ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ।




6 ਬੱਚਿਆਂ ਦੀ ਬਜ਼ੁਰਗ ਮਾਤਾ ਨੂੰ ਪੁੱਤਰਾਂ ਨੇ ਨਕਾਰਿਆ:ਪੁਲਿਸ ਮੁਲਾਜ਼ਮ ਜਸਵੀਰ ਸਿੰਘ ਨੇ ਦੱਸਿਆ ਇਕ ਬਜ਼ੁਰਗ ਮਾਤਾ ਸਾਡੇ ਕੋਲ ਆਈ ਸੀ ਜਿਸ ਦੇ 6 ਬੱਚੇ ਸੀ, ਪਰ 6 ਬੱਚਿਆਂ ਨੇ ਹੀ, ਆਪਣੀ ਮਾਂ ਦੀ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਫਿਰ ਬਿਰਧ ਆਸ਼ਰਮ ਲਿਆਂਦਾ ਗਿਆ। ਪਰ ਕੁਝ ਸਮਾਂ ਬਾਅਦ ਉਨ੍ਹਾਂ ਦੀ ਬਿਮਾਰੀ ਦੇ ਚੱਲਦੇ ਮੌਤ ਹੋ ਗਈ, ਪਰ ਅੰਤਮ ਸਸਕਾਰ ਮੌਕੇ ਵੀ ਧੀ ਜ਼ਰੂਰ ਪਹੁੰਚੀ, ਪਰ ਪੁੱਤਰ ਕੋਈ ਨਹੀਂ ਆਇਆ। ਜਸਵੀਰ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਸਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ।




NRI, ਦਾਨੀ-ਸੱਜਣਾਂ ਸਣੇ ਪੁਲਿਸ ਵਿਭਾਗ ਵੱਲੋਂ ਵੀ ਸਹਿਯੋਗ: ਉਨ੍ਹਾਂ ਦੱਸਿਆ ਕਿ NRI, ਦਾਨੀ-ਸੱਜਣਾਂ ਵੱਲੋਂ ਉਨ੍ਹਾਂ ਨੂੰ ਬਹੁਤ ਸਹਾਇਤਾ ਮਿਲਦੀ ਹੈ। ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੂੰ ਸਾਰੀਆਂ ਸਹੂਲਤਾਂ ਤੇ ਆਰਾਮ ਦਿੱਤਾ ਜਾਂਦਾ ਹੈ। ਪੁਲਿਸ ਮੁਲਾਜ਼ਮ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਪੰਜਾਬ ਪੁਲਿਸ ਦੇ ਅਫਸਰਾਂ ਵੱਲੋਂ ਵੀ ਉਸ ਨੂੰ ਪੂਰਾ ਸਮਰਥਨ ਹੈ।ਉਹ ਮੇਰੀ ਡਿਊਟੀ ਦੌਰਾਨ ਮੈਨੂੰ ਵਿਚੋਂ ਸਮਾਂ ਦਿੰਦੇ ਨੇ ਕਿ ਮੈਂ ਬਜ਼ੁਰਗਾਂ ਦੀ ਸੇਵਾ ਕਰ ਸਕਾ।



ਇਹ ਵੀ ਪੜ੍ਹੋ:ਚੰਡੀਗੜ੍ਹ ਐਸਐਸਪੀ ਨਿਯੁਕਤੀ ਲਈ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜਿਆ ਪੈਨਲ

ABOUT THE AUTHOR

...view details