ਮੋਗਾ ਵਿੱਚ ਪੁਲਿਸ ਮੁਲਾਜ਼ਮ ਨੂੰ ਦਰੜਨ ਦੀ ਕੋਸ਼ਿਸ਼, ਮੁਲਜ਼ਮ ਮੌਕੇ ਤੋਂ ਫਰਾਰ ਮੋਗਾ:ਮੋਗਾ ਪੁਲਿਸ ਦੇ ਇਕ ਮੁਲਾਜ਼ਮ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਪੁਲਿਸ ਮੁਲਾਜ਼ਮ ਜਿਸ ਵੇਲੇ ਟ੍ਰੈਫਿਕ ਦਰੁਸਤ ਕਰ ਰਿਹਾ ਸੀ ਤਾਂ ਉਸ ਵੇਲੇ ਇਕ ਕਾਰ ਸਵਾਰ ਨੇ ਇਸ ਮੁਲਾਜ਼ਮ ਨੂੰ ਦਰੜਨ ਕੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਰ ਮੁਲਾਜ਼ਮ ਝਖਮੀ ਹੋ ਗਿਆ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਮੁਸ਼ਕਿਲ ਨਾਲ ਬਚੀ ਜਾਨ:ਮੋਗਾ ਦੇ ਜਿਸ ਮੁਲਾਜ਼ਮ ਨਾਲ ਇਹ ਘਟਨ ਵਾਪਰੀ ਹੈ, ਉਸਦਾ ਨਾਂ ਜਗਤਾਰ ਸਿੰਘ ਹੈ। ਜਗਤਾਰ ਸਿੰਘ ਦੀ ਡਿਊਟੀ ਟ੍ਰੈਫਿਕ ਦਾ ਸਹੀ ਪ੍ਰਬੰਧ ਕਰਨ ਵਿੱਚ ਲੱਗੀ ਹੋਈ ਹੈ। ਜਿਸ ਵੇਲੇ ਇਹ ਮੁਲਾਜ਼ਮ ਡਿਊਟੀ ਉੱਤੇ ਤੈਨਾਤ ਸੀ ਤਾਂ ਉਸ ਵੇਲੇ ਇਸ ਮੁਲਾਜ਼ਮ ਵਲੋਂ ਇਕ ਗਲਤ ਪਾਸੇ ਖੜ੍ਹੀ ਕਾਰ ਨੂੰ ਠੀਕ ਕਰਕੇ ਲਗਾਉਣ ਲਈ ਕਿਹਾ ਗਿਆ ਤਾਂ ਡਰਾਇਵਰ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਕਾਰ ਅੱਗੇ ਕਾਰ ਨੂੰ ਰੋਕ ਰਹੇ ਮੁਲਾਜ਼ਮ ਉੱਤੇ ਵੀ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ:ਸ੍ਰੀ ਕੀਰਤਪੁਰ ਸਾਹਿਬ ਦੇ ਅਸਥਘਾਟ ਵਿੱਚ ਆ ਰਿਹਾ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ, ਜਥੇਦਾਰ ਨੇ ਕੀਤੀ ਸਰਕਾਰ ਨੂੰ ਅਪੀਲ
ਮੁਲਜ਼ਮ ਮੌਕੇ ਤੋਂ ਫਰਾਰ:ਜਾਣਕਾਰੀ ਮਿਲੀ ਹੈ ਕਿ ਮੁਲਾਜ਼ਮ ਕਾਰ ਸਵਾਰ ਨੂੰ ਰੋਕ ਰਿਹਾ ਸੀ, ਪਰ ਮੁਲਜ਼ਮ ਕਾਰ ਚਲਾਉਂਦਾ ਰਿਹਾ ਤੇ ਮੁਲਾਜ਼ਮ ਨੂੰ ਕਾਰ ਦੇ ਬੋਨਟ ਅੱਗੇ ਹੀ ਕਾਫੀ ਦੂਰ ਤੱਕ ਲੈ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਕਤ ਟਰੈਫਿਕ ਮੁਲਾਜ਼ਮ ਨੂੰ ਸੱਟ ਲੱਗਣ ਕਾਰਨ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਕਾਰਨ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਮੌਕੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਵਲੋਂ ਜ਼ਖਮੀ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਜਗਤਾਰ ਸਿੰਘ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਹਾਲਾਂਕਿ ਜਗਤਾਰ ਸਿੰਘ ਦੇ ਬਿਆਨਾਂ ਉੱਤੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪੰਜਾਬ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਹੀ ਘੱਟ ਲੋਕ ਕਰਦੇ ਹਨ ਜਿਸ ਨਾਲ ਸੜਕ ਹਾਦਸੇ ਵੀ ਜ਼ਿਆਦਾ ਹੁੰਦੇ ਹਨ। ਸੜਕ 'ਤੇ ਅਕਸਰ ਲੋਕਾਂ ਨੂੰ ਚਲਾਨ ਕੱਟਣ ਨੂੰ ਲੈ ਕੇ ਲੜਦੇ ਦੇਖਿਆ ਹੋਵੇਗਾ ਪਰ ਗਲਤ ਪਾਰਕਿੰਗ ਨੂੰ ਲੈ ਕੇ ਵੀ ਇਹੋ ਜਿਹੇ ਹਾਦਸੇ ਅਕਸਰ ਵਾਪਰ ਰਹੇ ਹਨ।