ਮੋਗਾ: ਮੋਗਾ ਦੇ ਪਿੰਡ ਜਨੇਰ ਵਿੱਚ ਵਿਸ਼ਨੂੰ ਭਗਵਾਨ ਦੀ ਪ੍ਰਾਚੀਨ ਮੂਰਤੀ ਦੀ ਸਥਾਪਨਾ ਕੀਤੀ ਹੋਈ ਹੈ। ਦੂਰੋ ਦੂਰੋ ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਆਉਦੇਂ ਹਨ। ਪਿੰਡ ਜਨੇਰ ਵਿਸ਼ਨੂੰ ਭਗਵਾਨ ਦਾ ਮੰਦਰ 1968 ਦੇ ਸਮੇਂ ਤੋਂ ਬਣਿਆ ਹੋਇਆ ਹੈ। ਇਹ ਮੂਰਤੀ ਪਿੰਡ ਦੀ ਥੇ ਤੋਂ 1968 ਵਿੱਚ ਨਿਕਲੀ ਸੀ। ਸਬ ਤੋਂ ਪਹਿਲਾਂ ਪਿੰਡ ਵਾਸੀ ਗੁਰਮੇਲ ਸਿੰਘ ਨੂੰ ਇਸ ਮੂਰਤੀ ਦੇ ਦਰਸ਼ਨ ਹੋਏ ਸਨ।
ਹਰ ਮਨੋਕਾਵਨਾਂ ਹੁੰਦੀ ਹੈ ਪੂਰੀ:ਇੱਥੇ ਆਉਣ ਵਾਲੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇੱਥੇ ਆ ਕੇ ਜੋ ਕੁਝ ਵੀ ਮੰਗੋ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇੱਥੇ ਲੋਕ ਦੂਰ ਦੂਰ ਤੋਂ ਦਰਸ਼ਨ ਕਰਨ ਦੇ ਲਈ ਆਉਂਦੇ ਹਨ। ਵਿਸਨੂੰ ਭਗਵਾਨ ਦੇ ਜਿਨ੍ਹੇ ਵੀ ਰੂਪ ਹਨ ਉਹ ਇਸ ਮੂਰਤੀ ਉਤੇ ਉਕਰੇ ਹੋਏ ਨਜ਼ਰ ਆਉਦੇ ਹਨ। ਲੋਕ ਇੱਥੇ ਦੇਸ਼ੀ ਘਿਓ ਦਾ ਲੱਡੂ ਚੜਾਉਂਦੇ ਹਨ।
ਹਰ ਸਾਲ ਲੱਗਦਾ ਹੈ ਮੇਲਾ:ਮੰਦਰ ਬਾਰੇ ਜਾਣਕਾਰੀ ਦਿੰਦੇ ਹੋਏ ਪੰਡਿਤ ਨੇ ਦੱਸਿਆ ਕਿ ਇਸ ਪਿੰਡ ਦੀ ਥੇ ਵਿੱਚੋ ਮੂਰਤੀ ਪ੍ਰਗਟ ਹੋਈ ਸੀ 1 ਜਨਵਰੀ ਨੂੰ ਇਹ ਮੂਰਤੀ ਮਿਲੀ ਸੀ ਉਸ ਸਮੇਂ ਤੋਂ ਲੈ ਕੇ ਹੀ ਇਸ ਪਿੰਡ ਵਿੱਚ 1 ਜਨਵਰੀ ਨੂੰ ਮੇਲਾ ਲੱਗਦਾ ਹੈ। ਇਸ ਪਿੰਡ ਦੇ ਲੋਕ 1 ਜਨਵਰੀ ਨੂੰ ਵਿਸ਼ਨੂੰ ਭਗਵਾਨ ਦਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਉਦੇ ਹਨ। ਪੰਡਿਤ ਨੇ ਦੱਸਿਆ ਕਿ ਜੋ ਔਰਤ ਇਸ ਮੂਰਤੀ ਦੀ ਸੇਵਾ ਕਰਦੀ ਸੀ ਉਸ ਦੀ ਕਹੇ ਬੋਲ ਵੀ ਪੂਰੇ ਹੁੰਦੇ ਸਨ।