ਮੋਗਾ: ਵਿੱਚ ਗੁਰਦੁਆਰਾ ਖਾਲਸਾ ਸਾਹਿਬ ਰੋਡੇ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਿੰਡ ਰੋਡੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ (Waris Punjab de jathebandi) ਦੀ ਪਹਿਲੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਅਤੇ ਅੰਮ੍ਰਿਤਪਾਲ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗੂ ਥਾਪਿਆ ਗਿਆ ਪਰ ਅੰਮ੍ਰਿਤਪਾਲ ਸਿੰਘ ਨੂੰ ਜਥੇਬੰਦੀ ਦਾ ਆਗੂ ਥਾਪੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਹੋ ਰਹੇ ਹਨ।
ਅੰਮ੍ਰਿਤਪਾਲ ਸਿੰਘ ਨੂੰ ਲੈਕੇ ਵਿਵਾਦ: ਵਾਰਿਸ ਪੰਜਾਬ ਜਥੇਬੰਦੀ ਦਾ ਨਵਾਂ ਆਗੂ ਹੁਣ ਅੰਮ੍ਰਿਤਪਾਲ ਸਿੰਘ ਨੂੰ ਥਾਪਿਆ ਗਿਆ (Amritpal Singh was appointed as the leader) ਹੈ ਪਰ ਅੰਮ੍ਰਿਤਪਾਲ ਸਿੰਘ ਦੇ ਨਿਜੀ ਵਿਚਾਰਾਂ ਅਤੇ ਬਿਆਨਾਂ ਕਰਕੇ ਉਹ ਸਰਕਾਰ ਦੀ ਨਜ਼ਰ ਵਿੱਚ ਹੈ। ਏਜੰਸੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਗਰਮ ਖਿਆਲੀ ਹੋਣ ਦੇ ਨਾਲ-ਨਾਲ ਖਾਲਿਸਤਾਨੀ ਸਮਰਥਕਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ ਇਸ ਲਈ ਅੰਮ੍ਰਿਤਪਾਲ ਨੂੰ ਜਥੇਬੰਦੀ ਦਾ ਆਗੂ ਥਾਪੇ ਜਾਣ ਉੱਤੇ ਲਗਾਤਾਰ ਵਿਵਾਦ (Continually heated controversy) ਗਰਮਾ ਰਿਹਾ ਹੈ।
ਸਾਂਸਦ ਸਿਮਰਨਜੀਤ ਮਾਨ ਨੇ ਕੀਤੀ ਹਮਾਇਤ:ਅਕਸਰ ਵਿਵਾਦਿਤ ਬਿਆਨ ਦੇਣ ਵਾਲੇ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਗੂ ਥਾਪੇ ਜਾਣ ਤੋਂ ਬਾਅਦ ਸਰਕਾਰ ਘਬਰਾਈ ਹੋਈ (The government is panicking) ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਬਿਆਨ ਨੂੰ ਨੌਜਵਾਨਾਂ ਨੂੰ ਵੰਗਾਰਨ ਵਾਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਦੀ ਦਸਤਾਰ ਬੰਦੀ ਕਈ ਕਿਸਾਨ ਜਥੇਬੰਦੀਆਂ ਨੂੰ ਵੀ ਹਜਮ ਨਹੀਂ ਹੋ ਰਹੀ।
ਮਾਮਲੇ ਉੱਤੇ ਕੀ ਹੈ ਸ਼੍ਰੋਮਣੀ ਕਮੇਟੀ ਦਾ ਸਟੈਂਡ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਜਦੋਂ ਇਸ ਮਸਲੇ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੰਮ੍ਰਿਤ ਛੱਕ ਅਤੇ ਦਸਤਾਰ ਸਜਾ ਕੇ ਸਿੰਘ ਸਜਣਾ ਅਤੇ ਗੁਰੂ ਦਾ ਸਿੱਖ ਬਣਨਾ ਕੋਈ ਮਾੜੀ ਗੱਲ ਨਹੀਂ,ਪਰ ਧਾਮੀ ਨੇ ਖਾਲਿਸਤਾਨੀ ਵਿਚਾਰਧਾਰਾ ਨੂੰ ਲੈਕੇ ਪੁੱਛੇ ਗਏ ਸਵਾਲ ਉੱਤੇ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਕਿਸੇ ਦਾ ਬਿਆਨਾਂ ਜਾਂ ਜੀਵਨ ਨੂੰ ਖੰਗਾਲ ਨਾ ਸਰਕਾਰ ਦਾ ਕੰਮ ਹੈ ਅਤੇ ਸਰਕਾਰਾਂ ਖੁੱਦ ਤੈਅ ਕਰਨਗੀਆਂ ਕਿ ਅੰਮ੍ਰਿਤਪਾਲ ਦਾ ਕੋਈ ਕਸੂਰ ਹੈ ਜਾਂ ਨਹੀਂ। ਨਾਲ ਧਾਮੀ ਨੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਦੇ ਦੇਸ਼ ਵਿਰੋਧੀ ਏਜੰਸੀਆਂ ਨਾਲ ਸਬੰਧ ਹਨ ਜਾ ਨਹੀਂ ਇਸ ਸਬੰਧੀ ਉਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਸਾਰਾ ਕੁੱਝ ਵੀ ਸਰਕਾਰੀ ਜਾਂਚ ਦਾ ਹਿੱਸਾ ਹੈ।