ਅੰਮ੍ਰਿਤਪਾਲ ਦੇ ਤਲਖ਼ ਤੇਵਰ, ਕਿਹਾ- "ਇਸ ਧਰਤੀ 'ਤੇ ਸਿਰਫ਼ ਸਾਡਾ ਦਾਅਵਾ ਮੋਗਾ :ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਯਾਦ ਵਿਚ ਪਹਿਲਾ ਬਰਸੀ ਸਮਾਗਮ ਕਰਵਾਇਆ ਗਿਆ। ਇਸ ਬਰਸੀ ਸਮਾਗਮ ਵਿਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪਹੁੰਚੇ। ਇਸ ਮੌਕੇ ਉਨ੍ਹਾਂ ਦੀਪ ਸਿੱਧੂ, ਸ਼ਹੀਦ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਹੋਰ ਸ਼ਹੀਦਾਂ ਦੀ ਯਾਦ ਵਿਚ ਬਣੇ ਗੇਟ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ :CBSE Exam for 10th and 12th: CBSE ਬੋਰਡ ਦੀਆਂ ਮੁੱਖ ਪ੍ਰੀਖਿਆਵਾਂ ਸ਼ੁਰੂ, ਤਾਰੀਖ ਜਾਣਨ ਲਈ ਪੜ੍ਹੋ ਪੂਰੀ ਖਬਰ
ਡਰਾਮੇ ਨਾ ਕਰੇ ਪੁਲਿਸ :ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦੀਪ ਸਿੱਧੂ ਨੂੰ ਟੇਢੇ ਢੰਗ ਨਾਲ ਐਕਸੀਡੈਂਟ ਕਰਵਾ ਕੇ ਸ਼ਹੀਦ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਕਹਿ ਰਹੀ ਹੈ ਕਿ ਅੰਮ੍ਰਿਤਪਾਲ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਅਸੀਂ ਕਿਹੜਾ ਕਿਤੇ ਭੱਜੇ ਜਾਂ ਲੁਕੇ ਹਾਂ। ਸਭ ਨੂੰ ਪਤਾ ਹੈ ਕਿ ਮੈਂ ਕਿਥੇ ਆ। ਫਿਰ ਸਰਕਾਰ ਤੇ ਪੁਲਿਸ ਡਰਾਮਾ ਕਿਉਂ ਕਰਦੀ ਹੈ। ਸਰਕਾਰ ਲੁਕਣਮਿਚੀ ਨਾ ਖੇਡੇ, ਜੇ ਲੋੜ ਹੈ ਤਾਂ ਸਾਨੂੰ ਦੱਸਣ ਅਸੀਂ ਖੁਦ ਪੇਸ਼ ਹੋ ਕੇ ਜੇਲ੍ਹ ਵਿੱਚ ਜਾਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹ ਅੰਦਰ ਅੰਮ੍ਰਿਤ ਸੰਚਾਰ ਦੀ ਜਾਂ ਧਰਮ ਪ੍ਰਚਾਰ ਦੀ ਜ਼ਰੂਰਤ ਹੈ ਤਾਂ ਅਸੀਂ ਉਥੇ ਵੀ ਅੰਮ੍ਰਿਤ ਸੰਚਾਰ ਕਰਾਵਾਂਗੇ। ਉਨ੍ਹਾਂ ਕਿਹਾ ਕਿ ਸੱਚ ਉਤੇ ਚੱਲਦਿਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਮਿਸ਼ਨ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਲਾ, ਜੋ ਸਰਕਾਰਾਂ ਨਾਲ ਲੜਾਈ ਲੜਦੇ ਸ਼ਹੀਦ ਹੋਏ, ਉਨ੍ਹਾਂ ਦੇ ਪਿੰਡ ਵਿੱਚ ਪਹਿਲਾ ਪ੍ਰੋਗਰਾਮ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਟੇਬਲ ਉਤੇ ਬੈਠ ਗਲ ਕਰਨ ਨੂੰ ਤਿਆਰ ਹਾਂ।
ਇਹ ਵੀ ਪੜ੍ਹੋ :Operation Seal: ਪੰਜਾਬ ਪੁਲਿਸ ਨੇ ਗ਼ੈਰ-ਕਾਨੂੰਨੀ ਤਸਕਰੀ ਨੂੰ ਠੱਲ ਪਾਉਣ ਲਈ ਚਲਾਇਆ ‘ਆਪ੍ਰੇਸ਼ਨ ਸੀਲ’
ਜ਼ਿਕਰਯੋਗ ਹਾ ਕਿ ਪਿਛਲੇ ਦਿਨੀਂ ਇਕ ਨੌਜਵਾਨ ਦੀ ਕੁੱਟਮਾਰ ਤੇ ਅਗਵਾ ਕਰਨ ਦੇ ਮਾਮਲੇ ਵਿਚ ਅਜਨਾਲਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਅਗਵਾ ਕੀਤਾ ਸੀ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਵੀ ਭਾਲ ਕੀਤੀ ਜਾ ਰਹੀ ਹੈ। ਇਧਰ ਮੋਗਾ ਵਿਖੇ ਹੋਏ ਬਰਸੀ ਸਮਾਗਮ ਵਿਚ ਪਹੁੰਚ ਕੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਭ ਨੂੰ ਪਤਾ ਹੈ ਮੈਂ ਕਿਥੇ ਹਾਂ, ਪੁਲਿਸ ਤੇ ਸਰਕਾਰ ਡਰਾਮਾ ਨਾ ਕਰੇ। ਜੇ ਜ਼ਰੂਰਤ ਹੈ ਤਾਂ ਅਸੀਂ ਖੁਦ ਪੇਸ਼ ਹੋ ਕੇ ਗ੍ਰਿਫਤਾਰੀ ਦੇ ਸਕਦੇ ਹਾਂ।