ਮੋਗਾ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ (Punjab Govt) ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ, ਖਾਦਾਂ ਅਤੇ ਪ੍ਰੀਤ ਪੀੜਮਾਰ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਖੇਤੀਬਾੜੀ ਵਿਭਾਗ ਮੋਗਾ (Department of Agriculture Moga) ਵਿੱਚ ਤਾਇਨਤ ਇੱਕ ਖੇਤੀਬਾੜੀ ਅਧਿਕਾਰੀ ਦੇ ਭਰਾ ਵੱਲੋਂ ਧਾਲੀਵਾਲ ਪੈਸਟ ਕੰਟਰਲ' ਪੈਸਟੀ ਸਾਇਡ ਦੇ ਨਾਲ ਹੇਠ ਦਿਵਾਈਆ ਦੀ ਦੁਕਾਨ ਚਲਾਈ ਜਾ ਰਹੀ।
ਇੱਕ ਕਿਸਾਨ ਵੱਲੋਂ ਗੁਪਤ ਤੌਰ ‘ਤੇ ਖੇਤੀ ਸਕਇਤ ਕਰਕੇ ਘਟੀਆ ਦਿਵਾਈਆ ਵੇਚਣ ਸਬੰਧੀ ਸਕਾਇਤ ਕੀਤੀ ਗਈ ਸੀ, ਪਰ ਹੈਰਾਨੀ ਦੀ ਗੱਲ ਇੱਕ ਹੋਰ ਉਭਰ ਕੇ ਉੱਦੋ ਸਾਹਮਣੇ ਆਈ, ਜਦੋਂ ਵਿਭਾਗੀ ਅਫ਼ਸਰ (officer) ਵੱਲੋੋਂ ਸਿਰਫ ਇੱਕ ਹੀ ਦਵਾਈ ਦਾ ਸੈਂਪਲ ਭਰਿਆ ਗਿਆ, ਜੋ ਲੈਬਾਰਟਰੀ ਵੱਲੋਂ ਫੇਲ੍ਹ ਪਾਇਆ ਗਿਆ, ਜੇਕਰ ਹੋਰ ਦਵਾਈਆਂ ਦੇ ਸੈਂਪਲ ਵੀ ਭਰੇ ਜਾਂਦੇ, ਤਾਂ ਹੋ ਸਕਦਾ ਹੈ ਕਿ ਉਹ ਦਵਾਈਆਂ ਦੇ ਸੈਂਪਲ ਵੀ ਫੇਲ੍ਹ ਆਉਂਦੇ।
ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਪਿੰਡ ਦੱਧਾਹੂਰ ਦੇ ਕਿਸਾਨ ਲਵਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ (Department of Agriculture) ਨੇ ਹੀ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਲੈਣੇ ਹੁੰਦੇ ਹਨ, ਜਦੋਂ ਖ਼ੁਦ ਹੀ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਲੈਣ ਵਾਲੇ ਅਫ਼ਸਰਾਂ ਨੇ ਆਪਣੇ ਚੇਤਿਆਂ ਨੂੰ ਦੁਕਾਨਾਂ ਖੁੱਲ੍ਹਵਾ ਦਿੱਤੀਆਂ ਹੋਣ, ਤਾਂ ਉਹ ਕਿਸ ਤਰ੍ਹਾਂ ਦੁਕਾਨਾਂ ਦੇ ਸੈਂਪਲ ਸਹੀ ਤਰੀਕੇ ਨਾਲ ਲੈਣਗੇ। ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਕਿਸ ਤਰ੍ਹਾਂ ਨਾਲ ਮਹਿਕਮੇ ਦੇ ਅਧਿਕਾਰੀਆਂ ਨੇ ਸਹੀ ਤਰੀਕੇ ਨਾਲ ਸੈਂਪਲ ਲਿਆ ਕੇ ਸੱਚਾਈ ਸਾਹਮਣੇ ਲਿਆਂਦੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਹੁਣ ਇਸ ਗੱਲ ਦਾ ਡਰ ਸਤਾ ਰਿਹਾ ਹੈ, ਕਿ ਮਹਿਕਮੇ ਦੇ ਅਫ਼ਸਰਾਂ ਨਾਲ ਮਿਲ ਕੇ ਉਕਤ ਦੁਕਾਨਦਾਰ ਦੁਬਾਰਾ ਰੀਸੈਂਪਲਿੰਗ ਕਰਾ ਕੇ ਆਪਣੇ ਸੈਂਪਲ ਪਾਸ ਕਰਵਾ ਸਕਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Maan) ਨੂੰ ਅਪੀਲ ਕੀਤੀ, ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ, ਤਾਂ ਜੋ ਸੈਂਪਲ ਇੱਕ ਵਾਰ ਫੇਲ੍ਹ ਹੋ ਗਿਆ, ਉਹ ਮੁੜ ਦੁਬਾਰਾ ਕਿਸ ਤਰ੍ਹਾਂ ਪਾਸ ਹੋਵੇਗਾ ਇਹ ਸੋਚਣ ਵਾਲੀ ਗੱਲ ਹੈ।