ਮੋਗਾ:ਪੰਜਾਬ ਤੋਂ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਗਏ, ਪੰਜਾਬੀ ਨੌਜਵਾਨਾਂ ਦੇ ਕਤਲ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਪੱਖਰਵੱਢ ਤੋਂ ਆਇਆ। ਜਿੱਥੋਂ ਦੇ ਕਬੱਡੀ ਕਬੱਡੀ ਕੋਚ ਗੁਰਪ੍ਰੀਤ ਸਿੰਘ ਦਾ ਫਿਲਪੀਨ ਦੇਸ਼ ਦੇ ਸ਼ਹਿਰ ਮਨੀਲਾ ਵਿੱਚ (Kabaddi coach Gurpreet Singh shot dead in Manila) ਦਾ ਗੋਲੀਆਂ ਮਾਰਕੇ (murder of kabaddi coach Gurpreet Singh) ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਦੇ ਪਰਿਵਾਰ ਅਤੇ ਪਿੰਡ ਪੱਖਰਵੱਢ ਵਿੱਚ ਸੋਗ ਛਾ ਗਿਆ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪਰਿਵਾਰ ਦੇ ਦੱਸਿਆ ਕਿਵੇਂ ਹੋਇਆ ਕਤਲ:-ਇਸ ਦੌਰਾਨ ਗੱਲਬਾਤ ਕਰਦਿਆਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 3 ਤਰੀਕ ਦੀ ਰਾਤ ਨੂੰ ਗੁਰਪ੍ਰੀਤ ਸਿੰਘ ਬੈੱਡ ਰੂਮ 'ਚ ਸੌਣ ਲਈ ਗਏ ਸਨ। ਜਿਸ ਤੋਂ ਅਗਲੇ ਦਿਨ 4 ਜਨਵਰੀ ਸਵੇਰੇ ਗੁਰਪ੍ਰੀਤ ਸਿੰਘ ਦੇ ਬੈੱਡਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ। ਕਿਸੇ ਨੇ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਗੁਰਪ੍ਰੀਤ ਕਬੱਡੀ ਦਾ ਖਿਡਾਰੀ ਸੀ ਅਤੇ ਕਬੱਡੀ ਖੇਡਣ ਤੋਂ ਬਾਅਦ ਵਿਦੇਸ਼ ਚਲਾ ਗਿਆ ਅਤੇ ਭਾਰਤੀ ਕਬੱਡੀ ਟੀਮ ਦਾ ਕੋਚ ਵੀ ਰਿਹਾ।