ਮੋਗਾ: ਬੀਤੀ 12 ਜੂਨ ਨੂੰ ਮੋਗਾ ਦੇ ਰਾਮ ਗੰਜ ਵਿੱਚ ਏਸ਼ੀਆ ਜਵੈਲਰ ਦੇ ਮਾਲਕ ਪਰਮਿੰਦਰ ਵਿੱਕੀ ਨੂੰ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਦੁਕਾਨ ਦੇ ਅੰਦਰ ਪਏ ਗਹਿਣੇ ਅਤੇ ਨਕਦੀ ਲੁੱਟ ਕੇ ਮੋਕੇ ਤੋਂ ਫਰਾਰ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿੱਚ ਕਾਫੀ ਰੋਸ ਵੀ ਪਾਇਆ ਗਿਆ ਸੀ ਅਤੇ ਸਰਾਫਾ ਬਜ਼ਾਰ ਦੇ ਦੁਕਾਨਦਾਰਾਂ ਵੱਲੋਂ ਇਨਸਾਫ ਲੈਣ ਲਈ ਆਪਣੀਆਂ ਦੁਕਾਨਾਂ ਬੰਦ ਕਰਕੇ ਚੌਂਕ ਵਿੱਚ ਧਰਨਾ ਲਗਾਇਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਸੁਨਿਆਰੇ ਦੇ ਕਾਤਲਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ।
ਮੋਗਾ ਵਿੱਚ ਸੁਨਿਆਰ ਦੇ ਕਤਲ ਮਗਰੋਂ ਪੁਲਿਸ ਨੇ ਵਧਾਈ ਸਖ਼ਤੀ, ਸਰਾਫਾ ਬਾਜ਼ਾਰ 'ਚ ਤਾਇਨਾਤ ਕੀਤੀ ਪੁਲਿਸ ਫੋਰਸ - ਮੋਗਾ ਦੀ ਖ਼ਬਰ ਪੰਜਾਬੀ ਵਿੱਚ
ਮੋਗਾ ਦੇ ਸਰਾਫਾ ਬਾਜ਼ਾਰ ਵਿੱਚ ਲੁਟੇਰਿਆਂ ਵੱਲੋਂ ਸੁਨਿਆਰ ਦੇ ਕੀਤੇ ਗਏ ਕਤਲ ਤੋਂ ਬਾਅਦ ਹੁਣ ਪੁਲਿਸ ਨੇ ਮੁਸਤੈਦੀ ਵਧਾ ਦਿੱਤੀ ਹੈ। ਪੁਲਿਸ ਨੇ ਸਰਾਫਾ ਬਾਜ਼ਾਰ ਵਿੱਚ ਪੁਲਿਸ ਫੋਰਸ ਵਧਾ ਦਿੱਤੀ ਹੈ। ਪੁਲਿਸ ਨੇ ਦੁਕਾਨਦਾਰਾਂ ਅਤੇ ਸੁਨਿਆਰਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ।
ਪੁਲਿਸ ਨੇ ਵਧਾਈ ਸਖ਼ਤੀ:ਹੁਣ ਮੋਗਾ ਪੁਲਿਸ ਸਖਤ ਹੋਈ ਹੈ ਅਤੇ ਲੁੱਟ ਦੀਆ ਵਾਰਦਾਤਾਂ ਰੋਕਣ ਲਈ ਸੁਨਿਆਰ ਮਾਰਕੀਟ ਵਿੱਚ ਵੱਡੀ ਗਿਣਤੀ ਅੰਦਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸਰਾਫਾ ਬਾਜ਼ਾਰ ਵਿੱਚ ਆਉਣਾ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਨ੍ਹਾਂ ਲੋਕਾਂ ਦੇ ਮੂੰਹ ਢਕੇ ਸਨ ਉਨ੍ਹਾਂ ਦੇ ਮੂੰਹ ਖੌਲ੍ਹ ਚੈੱਕ ਕੀਤੇ ਗਏ । ਸ਼ੱਕੀ ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਗੱਲਬਾਤ ਕਰਦਿਆਂ ਟਰੈਫ਼ਿਕ ਇੰਚਾਰਜ ਨੇ ਕਿਹਾ ਕਿ ਜਿਹੜੇ ਸਰਾਫਾ ਬਾਜ਼ਾਰ ਵਿੱਚ ਕੰਮ ਕਰਦੇ ਨੇ ਉਹ ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਨਹੀਂ ਤਾਂ ਉਨਾਂ ਲੋਕਾ ਦੇ ਵਾਹਨ ਬੰਦ ਕੀਤੇ ਜਾਣਗੇ।
ਦੁਕਾਨਦਾਰਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ: ਟ੍ਰੈਫਿਕ ਇੰਚਾਰਜ ਨੇ ਲੋਕ ਨੂੰ ਇਕੱਠੇ ਕਰਕੇ ਅਪੀਲ ਕੀਤੀ ਕਿ ਸਾਰੇ ਦੁਕਾਨਦਾਰ ਵੀਰ ਆਪਸ ਵਿੱਚ ਤਾਲਮੇਲ ਬਣਾਕੇ ਰੱਖਣ ਤਾਂ ਕਿ ਜੇ ਕੋਈ ਵੀ ਸ਼ੱਕੀ ਵਿਅਕਤੀ ਮਾਰਕੀਟ ਵਿਚ ਆਉਂਦਾ ਹੈ ਤਾਂ ਇੱਕ ਦੂਜੇ ਨਾਲ ਗੱਲ ਕਰਕੇ ਉਸ ਵਿਅਕਤੀ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਕੋਈ ਵੀ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਮੋਗਾ ਵਿੱਚ ਨਹੀਂ ਵਾਪਰ ਸਕਦੀ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਇੱਕ ਨੰਬਰ ਜਾਰੀ ਕਰ ਰਹੀ ਹੈ, ਜੇਕਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈਂ ਤਾਂ ਉਸ ਨੰਬਰ ਉੱਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕਾਗਜ਼ਾਤ ਪੂਰੇ ਨਹੀਂ ਹਨ ਉਹ ਆਪਣੇ ਕਾਗਜ਼ਾਤ ਪੂਰੇ ਰੱਖਣ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਨਹੀਂ ਮੰਨੀ ਜਾਵੇਗੀ। ਜਿਹੜੇ ਲੋਕ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਨਾਂ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।