ਪੰਜਾਬ

punjab

ETV Bharat / state

ਜੀਓ ਸਿਮ ਪੋਰਟ ਕਰਵਾਓ ਤੇ 15 ਦਿਨਾਂ ਲਈ ਬੱਸ ’ਚ ਮੁਫ਼ਤ ਕਰੋ ਸਫ਼ਰ - ਮੁਫ਼ਤ

ਬੱਸ ਮਾਲਕ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਕਿਸਾਨਾਂ ਦੇ ਸੰਘਰਸ਼ ਨਾਲ ਜੋੜਨ ਦੇ ਮਕਸਦ ਨਾਲ ਆਮ ਲੋਕਾਂ ਨੂੰ 15 ਦਿਨਾਂ ਲਈ ਮੁਫ਼ਤ ਯਾਤਰਾ ਦੀ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਜੀਓ ਕੰਪਨੀ ਦਾ ਸਿਮ ਬੰਦ ਕਰਦੇ ਹਨ ਜਾਂ ਪੋਰਟ ਕਰਵਾਉਂਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਸਾਡੀ ਕੰਪਨੀ ਵੱਲੋਂ 15 ਦਿਨ ਵਾਸਤੇ ਮੁਫਤ ਬੱਸ ਸਫਰ ਦੀ ਸੁਵਿਧਾ ਦਿੱਤੀ ਜਾਵੇਗੀ।

ਤਸਵੀਰ
ਤਸਵੀਰ

By

Published : Dec 26, 2020, 8:31 PM IST

ਮੋਗਾ: ਜੀਓ ਕੰਪਨੀ ਦਾ ਸਿਮ ਬੰਦ ਕਰੋ ਜਾਂ ਪੋਰਟ ਕਰਵਾਓ ਤੇ ਪਾਓ 15 ਦਿਨ ਮੁਫ਼ਤ ਬੱਸ ਸੇਵਾ। ਜੀ ਹਾਂ, ਸੁਣਨ ਵਿੱਚ ਤੁਹਾਨੂੰ ਸ਼ਾਇਦ ਅਜੀਬ ਲੱਗੇ। ਪਰ ਖੇਤੀ ਕਾਨੂੰਨਾਂ ਅਤੇ ਅੰਬਾਨੀ-ਅਡਾਨੀ ਕਾਰਪੋਰੇਟ ਘਰਾਣਿਆਂ ਦੇ ਵਿਰੋਧ ’ਚ ਧਰਮਕੋਟ ਦੀ ਇੱਕ ਨਿੱਜੀ ਬੱਸ ਕੰਪਨੀ ਨੇ ਨਿਵੇਕਲੀ ਸਕੀਮ ਸ਼ੁਰੂ ਕੀਤੀ ਹੈ। ਇਹ ਸਕੀਮ ਹੈ ਕਿ ਜੇਕਰ ਕੋਈ ਵੀ ਆਪਣਾ "ਜੀਓ" ਦਾ ਸਿਮ ਕਿਸੇ ਹੋਰ ਟੈਲੀਕਾਮ ਕੰਪਨੀ ’ਚ ਪੋਰਟ ਕਰਵਾਉਂਦਾ ਹੈ ਤਾਂ ਬੱਸ ਕੰਪਨੀ ਵੱਲੋਂ ਉਸ ਵਿਅਕਤੀ ਨੂੰ 15 ਦਿਨ ਮੁਫ਼ਤ ਸਫ਼ਰ ਕਰਵਾਇਆ ਜਾਵੇਗਾ।

ਜੀਓ ਸਿਮ ਪੋਰਟ ਕਰਵਾਓ ਤੇ 15 ਦਿਨਾਂ ਲਈ ਬੱਸ ’ਚ ਮੁਫ਼ਤ ਕਰੋ ਸਫ਼ਰ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੱਸ ਮਾਲਕ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਕਿਸਾਨਾਂ ਦੇ ਵਿਰੋਧ ਨਾਲ ਜੋੜਨ ਦੇ ਮਕਸਦ ਨਾਲ ਉਨ੍ਹਾਂ ਦੀ ਕੰਪਨੀ ਦੁਆਰਾ ਆਮ ਲੋਕਾਂ ਨੂੰ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਜੀਓ ਕੰਪਨੀ ਦਾ ਸਿਮ ਬੰਦ ਕਰਦੇ ਹਨ ਜਾਂ ਪੋਰਟ ਕਰਵਾਉਂਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਸਾਡੀ ਕੰਪਨੀ ਵੱਲੋਂ 15 ਦਿਨ ਵਾਸਤੇ ਮੁਫਤ ਬੱਸ ਸਫਰ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਉਦੋਂ ਤੱਕ ਲਾਗੂ ਰਹੇਗੀ ਜਦ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ।

ਇਸ ਦੌਰਾਨ ਸਫ਼ਰ ਕਰ ਰਹੇ ਨਛੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਕ ਨਿੱਜੀ ਬੱਸ ਕੰਪਨੀ ਦੁਆਰਾ ਸਕੀਮ ਕੱਢੀ ਹੈ ਕਿ "ਜੀਓ" ਸਿਮ ਪੋਰਟ ਕਰੋ ਜਾਂ ਬੰਦ ਕਰੋ ਤਾਂ ਉਨ੍ਹਾਂ ਪੋਰਟ ਕਰਵਾਉਣ ਵਾਲੇ ਲੋਕਾਂ ਨੂੰ 15 ਦਿਨ ਮੁਫ਼ਤ ਬੱਸ ਸੇਵਾ ਮਿਲੇਗੀ। ਸਕੀਮ ਪਤਾ ਲੱਗਣ ਉਪਰੰਤ ਉਨ੍ਹਾਂ ਨੇ ਆਪਣਾ "ਜੀਓ" ਸਿਮ ਪੋਰਟ ਕਰਵਾਇਆ ਤੇ ਹੁਣ ਉਹ ਇਸ ਸਕੀਮ ਦਾ ਲਾਭ ਉਠਾ ਰਹੇ ਹਨ।

ABOUT THE AUTHOR

...view details