ਮੋਗਾ: ਇੱਕ ਪਾਸੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਸ਼ੇ ਖਿਲਾਫ ਅਤੇ ਨਸ਼ੇ ਤਸਕਰਾਂ ਖਿਲਾਫ ਵੱਡੀ ਵੱਡੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਸ ਦੀ ਜ਼ਮੀਨੀ ਹਕੀਕੀਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੰਡੇ ਛੱਡੋ ਕੁੜੀਆਂ ਵੀ ਸਿਥੈਟਿੰਕ ਡਰੱਗ ਚਿੱਟੇ ਦੀ ਆਦੀ ਹੋ ਰਹੀਆਂ ਹਨ। ਜੋ ਕਿ ਪੰਜਾਬ ਦੀ ਜਵਾਨੀ ਨੂੰ ਨਿਗਲ ਰਹੀ ਹੈ।
ਮੁੰਡਿਆਂ ਤੋਂ ਬਾਅਦ ਕੁੜੀਆਂ ਵੀ ਨਸ਼ੇ ਦੀ ਆਦੀ:ਦੱਸ ਦਈਏ ਕਿ ਇਸ ਸਬੰਧੀ ਇੱਕ ਖੁਲਾਸਾ ਵੀ ਹੋਇਆ ਹੈ ਕਿ ਮਾਲਵਾ ਖੇਤਰ ਚ ਨਸ਼ੇ ਲੜਕਿਆਂ ਤੋਂ ਬਾਅਦ ਹੁਣ ਲੜਕੀਆਂ ਵੀ ਨਸ਼ੇ ਦਾ ਸੇਵਨ ਕਰ ਰਹੀਆਂ ਹਨ। ਇਨ੍ਹਾਂ ਜਿਆਦਾਤਰ ਕੁੜੀਆਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਖੁਦ ਤੋਂ ਵੱਖ ਵੀ ਕਰ ਦਿੱਤਾ ਹੈ। ਇਸ ਖੁਲਾਸੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਚ ਆ ਗਈ ਹੈ। ਨਾਲ ਹੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਨਸ਼ੇ ਖਿਲਾਫ ਕਾਰਵਾਈ ਤੇ ਵੀ ਸਵਾਲ ਉੱਠ ਰਹੇ ਹਨ।
ਮੋਗਾ ਵਿਖੇ ਵੀ ਕਈ ਅਜਿਹੀਆਂ ਕੁੜੀਆਂ ਨਾਲ ਸਾਡੇ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ ਜੋ ਕਿ ਰਾਤ ਸਮੇਂ ਨਸ਼ੇ ਦਾ ਸੇਵਨ ਕਰਨ ਦੇ ਲਈ ਘੁੰਮਦੀਆਂ ਰਹਿੰਦੀਆਂ ਹਨ। ਦੱਸ ਦਈਏ ਕਿ ਇਹ ਕੁੜੀਆਂ ਮੋਗਾ- ਫਿਰੋਜ਼ਪੁਰ ਰੋਡ, ਮੋਗਾ-ਕੋਟਕਪੂਰਾ ਰੋਡ ਅਤੇ ਫੋਕਲ ਪੁਆਇੰਟ ਚੌਂਕੀ ਦੇ ਇਲਾਕੇ ਦੌਰਾਨ ਘੁੰਮਦੀਆਂ ਮਿਲੀਆਂ।
ਮੁੰਡਿਆ ਮਗਰੋਂ ਹੁਣ ਕੁੜੀਆਂ ਵੀ ਨਸ਼ੇ ਦੀ ਸ਼ਿਕਾਰ 'ਨਸ਼ੇ ਦੇ ਲਈ ਰਾਤ ਸਮੇਂ ਭਟਕਦੀਆਂ ਹਨ ਕੁੜੀਆਂ': ਇਸ ਮੌਕੇ ਨਸ਼ੇ ਦੀ ਆਦੀ ਪੀੜਤ ਲੜਕੀ ਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਦੀ ਹੈ। ਇਸ ਦੇ ਲਈ ਉਹ ਰਾਤ ਸਮੇਂ ਘਰ ਤੋਂ ਨਿਕਲ ਪੈਂਦੀਆਂ ਹਨ। ਨਾਲ ਹੀ ਉਨ੍ਹੇ ਦੱਸਿਆ ਕਿ ਨਸ਼ੇ ਦਾ ਸੇਵਨ ਕਰਨ ਵਾਲੀਆਂ ਕੁੜੀਆਂ ਦੇ ਸਪਰੰਕ ਚ ਆਉਣ ਤੋਂ ਬਾਅਦ ਉਸ ਨੇ ਨਸ਼ਾ ਸ਼ੁਰੂ ਕੀਤਾ ਸੀ। ਨਸ਼ੇ ਦੇ ਸੇਵਨ ਲਈ ਉਹ ਅੱਧੀ ਰਾਤ ਭਟਕਦੀਆਂ ਰਹਿੰਦੀਆਂ ਹਨ। ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਸ਼ਾ ਮਿਲਦਾ ਰਹਿੰਦਾ ਹੈ।
'ਨਸ਼ਾ ਛੱਡਣ ਨੂੰ ਤਿਆਰ ਕੁੜੀਆਂ': ਹਾਲਾਂਕਿ ਦੂਜੀ ਕੁੜੀ ਨੇ ਦੱਸਿਆ ਕਿ ਕੁੜੀਆਂ ਦੇ ਸਪਰੰਕ ਚ ਆਉਣ ਤੋਂ ਬਾਅਦ ਉਹ ਨਸ਼ੇ ਦੀ ਆਦੀ ਹੋਈ ਹੈ। ਪਰ ਹੁਣ ਉਹ ਨਸ਼ਾ ਛੱਡਣਾ ਚਾਹੁੰਦੀ ਹੈ। ਦੱਸ ਦਈਏ ਕਿ ਕੁੜੀਆਂ ਨੇ ਦੱਸਿਆ ਕਿ ਉਹ ਹਰ ਰੋਜ਼ ਤਕਰੀਬਨ 1 ਤੋਂ 2 ਹਜ਼ਾਰ ਰੁਪਏ ਤੱਕ ਦਾ ਨਸ਼ਾ ਕਰਦੀਆਂ ਹਨ। ਜੇਕਰ ਉਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਹੈ ਤਾਂ ਉਨ੍ਹਾਂ ਦੇ ਸਰੀਰ ਚ ਦਰਦ ਸ਼ੁਰੂ ਹੋ ਜਾਂਦਾ ਹੈ।
ਕਾਬਿਲੇਗੌਰ ਹੈ ਕਿ ਆਮ ਆਦਮੀ ਪਰਾਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਹ ਦਾਅਵਾ ਅਤੇ ਵਾਅਦਾ ਕੀਤਾ ਗਿਆ ਸੀ ਕਿ ਉਹ ਪੰਜਾਬ ਚ ਨਸ਼ੇ ਨੂੰ ਖਤਮ ਕਰਕੇ ਰਹਿਣਗੇ। ਪਰ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜਰ ਆ ਰਹੀ ਹੈ। ਨਸ਼ੇ ਦੇ ਕਾਰਨ ਨੌਜਵਾਨ ਮੌਤ ਦੇ ਮੂੰਹ ਚ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜੋ:ਮੂੰਗੀ ਦੇ ਨਕਲੀ ਬੀਜ ਦੀ ਕਿਸਾਨ ’ਤੇ ਮਾਰ, 60 ਏਕੜ ਫਸਲ ਵਾਹੀ !