ਮੋਗਾ: ਜ਼ਿਲ੍ਹੇ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਬਿਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨ ਬੱਧਨੀ ਕਲਾਂ ਦੀ ਇੱਕ ਗਊਸ਼ਾਲਾ ਵਿਚ ਇਸ ਭਿਆਨਕ ਬਿਮਾਰੀ ਕਾਰਨ 75 ਤੋਂ ਜਿਆਦਾ ਗਊਆਂ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਪਸ਼ੂ ਪਾਲਕਾਂ ਪਰੇਸ਼ਾਨ ਹਨ ਕਿਉਂਕਿ ਇੱਕ ਪਾਸੇ ਉਨ੍ਹਾਂ ਦੀਆਂ ਗਊਆਂ ਬਿਮਾਰ ਪਈਆਂ ਹੋਈਆਂ ਹਨ ਅਤੇ ਦੂਜੇ ਪਾਸੇ ਪਸ਼ੂਆਂ ਦੇ ਹਸਪਤਾਲਾਂ ’ਚ ਇਸ ਬਿਮਾਰੀ ਦਾ ਇਲਾਜ ਨਹੀਂ ਹੋ ਰਿਹਾ ਹੈ।
ਇਸ ਮਾਮਲੇ ਸਬੰਧੀ ਡਿਪਟੀ ਡਾਇਰੈਕਟਰ ਹਰਲੀਨ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਭਿਆਨਕ ਜ਼ਿਆਦਾਤਰ ਗਊਆਂ ਵਿਚ ਦੇਖਣ ਨੂੰ ਮਿਲ ਰਹੀ ਹੈ। ਇਸ ਬਿਮਾਰੀ ਨਾਲ ਗਊਆਂ ਵਿੱਚ ਜ਼ਿਆਦਾ ਵੀਕਨੈੱਸ ਆਉਂਦੀ ਹੈ ਅਤੇ ਟੈਂਪਰੇਚਰ ਜ਼ਿਆਦਾ ਹੋ ਜਾਂਦਾ ਹੈ ਜਿਸ ਕਾਰਨ ਗਊਆਂ ਮਰ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਦਵਾਈ ਭੇਜੀ ਗਈ ਹੈ ਉਹ ਪਸ਼ੂ ਪਾਲਕਾਂ ਤੱਕ ਪਹੁੰਚ ਕਰਕੇ ਗਊਆਂ ਦੇ ਲਗਾਈ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਜਦੋਂ ਡਾਕਟਰਾਂ ਦੀ ਕਮੀ ਕਾਰਨ ਪਿੰਡਾਂ ਵਿੱਚ ਬਣੇ ਪਸ਼ੂ ਹਸਪਤਾਲਾਂ ਨੂੰ ਜਿੰਦਰੇ ਲੱਗਣ ਵਾਲੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ 54 ਹਸਪਤਾਲ ਹਨ ਜਦਕਿ 25 ਡਾਕਟਰ ਹਨ 90 ਵੈਟਰਨਰੀ ਇੰਸਪੈਕਟਰਾਂ ਵਿੱਚੋਂ ਸਿਰਫ਼ ਚਾਲੀ ਇੰਸਪੈਕਟਰ ਡਿਊਟੀ ’ਤੇ ਤੈਨਾਤ ਹਨ। ਜਦਕਿ ਬਾਕੀ ਅਸਾਮੀਆਂ ਖਾਲੀ ਪਈਆਂ ਹਨ।