ਮੋਗਾ : ਜ਼ਿਲ੍ਹੇ ਦੇ ਪਿੰਡ ਬੁੱਟਰ ਖ਼ੁਰਦ ਦੇ ਨੌਜਵਾਨ ਗੁਰਜੀਤ ਸਿੰਘ ਨੂੰ ਉਸ ਦੇ ਹੀ ਪਿੰਡ ਦੇ ਕੁੱਝ ਨੌਜਵਾਨਾਂ ਅਤੇ ਕੁਝ ਬਾਹਰ ਦੇ ਅਣਪਛਾਤੇ ਨੌਜਵਾਨਾ ਵੱਲੋਂ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜ਼ੇਰੇ ਇਲਾਜ ਹੈ ।
ਜ਼ਖ਼ਮੀ ਨੌਜਵਾਨ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਕੋਲ ਕਿਸੇ ਜਨਾਨੀ ਦੇ ਕੋਲ ਕੁੱਝ ਨੌਜਵਾਨ ਆਉਂਦੇ ਸਨ, ਜਿਸ ਨੂੰ ਉਹ ਰੋਕਦਾ ਸੀ। ਅੱਜ ਉਨ੍ਹਾਂ ਨੇ ਉਸ ਨੂੰ ਘਰ ਬਾਹਰੋਂ ਖਿੱਚ ਕੇ ਪਹਿਲਾਂ ਸਕੂਲ ਵਿੱਚ ਲੈ ਗਏ ਅਤੇ ਬਾਅਦ ਵਿਚ ਉਸ ਦੀ ਕੁੱਟਮਾਰ ਕੀਤੀ। ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਕੁੱਟਣ ਸਮੇਂ ਵੀਡੀਓ ਵੀ ਬਣਾਈ। ਕੁੱਟਣ ਵਾਲੇ ਨੌਜਵਾਨਾਂ ਵਿੱਚੋਂ ਦੋ ਨੂੰ ਪੀੜਤ ਲੜਕਾ ਪਹਿਚਾਣਦਾ ਹੈ ਜਦਕਿ ਬਾਕੀਆਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਹ ਪਿੰਡ ਤੋਂ ਬਾਹਰ ਦੇ ਰਹਿਣ ਵਾਲੇ ਸਨ ।