ਮੋਗਾ: ਜਿੱਥੇ ਅੱਜ ਪੂਰਾ ਦੇਸ਼ ਦੀਵਾਲੀ ਮਨਾ ਰਿਹਾ ਹੈ, ਉਥੇ ਹੀ ਇਕ ਪਰਵਾਸੀ ਮਜ਼ਦੂਰ ਦੀ ਦੋ ਟਾਈਮ ਦੀ ਰੋਟੀ ਤੋਂ ਵੀ ਅਵਾਜ਼ਾਰ ਹੈ। ਪਰਵਾਸੀ ਮਜ਼ਦੂਰ ਪਿਛਲੇ ਲੰਮੇ ਸਮੇਂ ਤੋਂ ਮੋਗਾ ਵਿੱਚ ਰਹਿ ਰਿਹਾ ਹੈ। ਇਸ ਪਰਿਵਾਰ ਦੇ 4 ਬੱਚੇ (4 disabled children from the same family) ਹਨ। ਚਾਰੋਂ ਹੀ ਜਨਮ ਤੋਂ ਅਪਾਹਿਜ ਹਨ ਲੱਖਾਂ ਰੁਪਿਆ ਲਗਾਉਣ ਦੇ ਬਾਅਦ ਵੀ ਬੱਚੇ ਠੀਕ ਨਹੀਂ ਹੋਏ।
ਗੱਲਬਾਤ ਕਰਦਿਆਂ ਹੋਇਆਂ ਬੱਚਿਆਂ ਦੀ ਮਾਤਾ ਨੇ ਕਿਹਾ ਕਿ ਮੇਰੇ ਚਾਰ ਬੱਚੇ ਹਨ ਅਤੇ ਚਾਰੋਂ ਹੀ ਜਨਮ ਤੋਂ ਅਪਾਹਿਜ ਹਨ ਜਿਨ੍ਹਾਂ ਦੇ ਇਲਾਜ ਲਈ ਲੱਖਾਂ ਰੁਪਿਆ ਖ਼ਰਚ ਹੈ, ਪਰ ਜਦੋਂ ਪੈਸੇ ਖ਼ਤਮ ਹੋ ਗਏ ਤਾਂ ਅਸੀਂ ਹਿੰਮਤ ਹਾਰ ਗਏ ਕਿਉਂਕਿ ਪਰਿਵਾਰ ਦੇ ਵਿੱਚ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ।ਭਾਵੁਕ ਹੁੰਦੇ ਹੋਏ ਬੱਚਿਆਂ ਦੀ ਮਾਤਾ ਨੇ ਕਿਹਾ ਕਿ ਸਾਡੀ ਕਾਹਦੀ ਦੀਵਾਲੀ ਜੇਕਰ ਅਸੀਂ ਦਿਹਾੜੀ ਨਹੀਂ ਕਰਾਂਗੇ ਤਾਂ ਸਾਡੇ ਘਰ ਦਾ ਗੁਜ਼ਾਰਾ ਕਿੱਦਾਂ ਚੱਲੇਗਾ। ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਉਣ ਵਾਲੇ ਕਈ ਲੀਡਰ ਸਾਡੇ ਘਰ ਆਏ ਸਾਨੂੰ ਕਿਹਾ ਕਿ ਤੁਹਾਡਾ ਘਰ ਰਾਸ਼ਨ ਨਾਲ ਭਰ ਦੇਵਾਂਗੇ ਪਰ ਉਹੀ ਸੁਪਨੇ ਦਿਖਾਉਣ ਵਾਲੇ ਲੋਕ ਵੋਟਾਂ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਹਨ।