ਪੰਜਾਬ

punjab

ETV Bharat / state

ਏਦਾਂ ਮਿਲਦਾ ਹੈ ਸੇਵਾ ਨੂੰ ਮੇਵਾ, ਯਕੀਨ ਨਹੀਂ ਤਾਂ ਧਰਮਕੋਟ ਦੇ ਰਿਕਸ਼ਾ ਚਾਲਕ ਗੁਰਦੇਵ ਸਿੰਘ ਦੀ ਕਹਾਣੀ ਪੜ੍ਹ ਲਓ, ਇਸ ਤਰ੍ਹਾਂ ਬਦਲੀ ਕਿਸਮਤ - ਘਰ ਵਿਚ ਖੁਸ਼ੀ ਦਾ ਮਾਹੌਲ

ਕਸਬਾ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਗਰੀਬ ਰਿਕਸ਼ਾ ਚਾਲਕ ਦੀ 2.5 ਕਰੋੜ ਦੀ ਲਾਟਰੀ ਲੱਗੀ ਹੈ। ਰਿਕਸ਼ਾ ਚਾਲਕ ਦੀ ਉਮਰ 90 ਵਰ੍ਹਿਆਂ ਦੀ ਹੈ ਅਤੇ ਉਹ ਰਿਕਸ਼ਾ ਚਲਾ ਕੇ ਘਰ ਦਾ ਗੁਜਾਰਾ ਕਰਦਾ ਹੈ।

A resident of Moga's Dharamkot won a lottery worth two and a half crores
ਏਦਾਂ ਮਿਲਦਾ ਹੈ ਸੇਵਾ ਨੂੰ ਮੇਵਾ, ਯਕੀਨ ਨਹੀਂ ਤਾਂ ਧਰਮਕੋਟ ਦੇ ਰਿਕਸ਼ਾ ਚਾਲਕ ਗੁਰਦੇਵ ਸਿੰਘ ਦੀ ਕਹਾਣੀ ਪੜ੍ਹ ਲਓ, ਇਸ ਤਰ੍ਹਾਂ ਬਦਲੀ ਕਿਸਮਤ

By

Published : Apr 19, 2023, 5:27 PM IST

ਏਦਾਂ ਮਿਲਦਾ ਹੈ ਸੇਵਾ ਨੂੰ ਮੇਵਾ, ਯਕੀਨ ਨਹੀਂ ਤਾਂ ਧਰਮਕੋਟ ਦੇ ਰਿਕਸ਼ਾ ਚਾਲਕ ਗੁਰਦੇਵ ਸਿੰਘ ਦੀ ਕਹਾਣੀ ਪੜ੍ਹ ਲਓ, ਇਸ ਤਰ੍ਹਾਂ ਬਦਲੀ ਕਿਸਮਤ

ਮੋਗਾ :ਜਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਸਦੀ 2.5 ਕਰੋੜ ਰੁਪਏ ਦੀ ਲਾਟਰੀ ਨਿਕਲ ਆਈ। ਗੁਰਦੇਵ ਸਿੰਘ ਰਿਕਸ਼ਾ ਚਲਾਉਂਦਾ ਹੈ। ਗੁਰਦੇਵ ਸਿੰਘ ਦੀ ਉਮਰ 90 ਸਾਲ ਹੈ। ਅੱਜ ਉਨ੍ਹਾਂ ਦੇ ਘਰ ਚ' ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਰਿਕਸ਼ਾ ਚਾਲਕ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਸੇਵਾ ਵੀ ਕਰਦਾ ਹੈ ਗੁਰਦੇਵ ਸਿੰਘ :ਇਸ ਦੌਰਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਉਸਨੇ 500 ਰੁਪਏ ਦੀ ਲਾਟਰੀ ਖਰੀਦੀ ਸੀ। ਪਹਿਲਾਂ ਵੀ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਇਸ ਵਾਰ ਉਸਨੇ ਜੋ ਲਾਟਰੀ ਟਿਕਟ ਖਰੀਦੀ ਹੈ, ਉਹ ਉਸਨੂੰ ਕਰੋੜਪਤੀ ਬਣਾ ਦੇਵੇਗੀ। ਜਿਸ ਏਜੰਟ ਤੋਂ ਉਸਨੇ ਇਹ ਲਾਟਰੀ ਖਰੀਦੀ ਸੀ। ਉਸਨੇ ਸਾਡੇ ਘਰ ਆ ਕੇ ਦੱਸਿਆ ਕਿ ਉਸਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਸੜਕ ’ਤੇ ਪਏ ਟੋਇਆਂ ਨੂੰ ਭਰਨ ਦੀ ਸੇਵਾ ਵੀ ਕਰਦਾ ਹੈ। ਤਾਂ ਜੋ ਕੋਈ ਸੜਕ ਹਾਦਸਾ ਨਾ ਵਾਪਰੇ। ਇਸ ਦੇ ਨਾਲ ਹੀ ਸੜਕ ਦੇ ਕਿਨਾਰੇ ਲੱਗੇ ਰੁੱਖ ਪੌਦਿਆਂ ਨੂੰ ਪਾਣੀ ਦਿੰਦੇ ਸਨ।

ਇਹ ਵੀ ਪੜ੍ਹੋ :ਪੁੱਤ ਤੋਂ ਬਾਅਦ ਹੁਣ ਪਿਤਾ ਨੇ ਅਕਾਲੀ ਦਲ ਨੂੰ ਕੀਤੀ ਆਖਰੀ ਸਲਾਮ- ਸਾਬਕਾ ਵਿਧਾਨ ਸਭਾ ਸਪੀਕਰ ਚਰਨਜੀਤ ਅਟਵਾਲ ਨੇ ਛੱਡਿਆ ਅਕਾਲੀ ਦਲ

ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੇਵ ਸਿੰਘ ਨੇ ਪਿਛਲੇ 40 ਸਾਲਾਂ ਤੋਂ ਜੋ ਸੇਵਾ ਕੀਤੀ, ਅੱਜ ਉਸ ਸੇਵਾ ਦਾ ਫਲ ਉਨ੍ਹਾਂ ਨੂੰ ਮਿਲਿਆ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 4 ਬੇਟੇ ਅਤੇ ਇਕ ਬੇਟੀ ਹੈ। ਸਾਰੇ ਬੱਚੇ ਵਿਆਹੇ ਹੋਏ ਹਨ। ਉਸਨੇ ਕਿਹਾ ਕਿ ਪ੍ਰਮਾਤਮਾ ਨੇ ਉਸ ਦੀ ਸੁਣ ਲਈ ਅਤੇ ਉਸ ਦੀ ਕਿਰਪਾ ਨਾਲ ਅੱਜ ਉਸ ਨੇ ਢਾਈ ਕਰੋੜ ਦੀ ਲਾਟਰੀ ਜਿੱਤੀ ਹੈ। ਗੁਰਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਉਹ ਆਪਣੇ ਬੱਚਿਆਂ ਲਈ ਵਧੀਆ ਘਰ ਬਣਾਉਣ ਦੇ ਨਾਲ-ਨਾਲ ਗਰੀਬ ਲੋਕਾਂ ਦੀ ਸੇਵਾ ਕਰਨਗੇ ਅਤੇ ਸਮਾਜ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣਗੇ, ਜਿਸ ਤਰ੍ਹਾਂ ਉਹ ਸੇਵਾ ਕਾਰਜ ਕਰਦੇ ਆ ਰਹੇ ਹਨ। ਗੁਰਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਇਕੱਠੇ ਰਹਿੰਦੇ ਹਨ ਅਤੇ ਜਿਵੇਂ ਉਨ੍ਹਾਂ ਦਾ ਪਿਤਾ ਗੁਰਦੇਵ ਸਿੰਘ ਸੋਚੇਗਾ ਸਾਰਾ ਪਰਿਵਾਰ ਉਨ੍ਹਾਂ ਦੇ ਨਾਲ ਹੈ।

ABOUT THE AUTHOR

...view details