ਮੋਗਾ :ਆਏ ਦਿਨ ਹੀ ਰੋਡਵੇਜ ਦੀਆ ਬੱਸਾਂ ਦੀ ਤੇਜ਼ ਰਫਤਾਰ ਕਾਰਨ ਐਕਸੀਡੈਂਟ ਹੁੰਦੇ ਰਹਿੰਦੇ ਹਨ। ਜਿਸ ਵਿਚ ਕਈ ਮਾਸੂਮ ਲੋਕਾਂ ਦੀ ਜਾਨ ਤੱਕ ਨਿਕਲ ਜਾਂਦੀ ਹੈ। ਅੱਜ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ ਜਿਥੇ ਤੇਜ਼ ਰਫਤਾਰ ਆ ਰਹੀ ਪੀ.ਆਰ.ਟੀ.ਸੀ ਦੀ ਬੱਸ ਤੇ ਐਕਟਿਵਾ ਸਕੂਟਰੀ ਸਵਾਰ ਦੀ ਟੱਕਰ ਹੋ ਗਈ ਇਸ ਹਾਦਸੇ ਵਿਚ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ। ਇਹ ਮਾਮਲਾ ਮੋਗਾ ਦੇ ਕੋਟਕਪੂਰਾ ਬਾਈਪਾਸ ਦਾ ਹੈ ਜਿੱਥੇ ਘਰ ਤੋਂ ਐਕਟਿਵਾ 'ਤੇ ਸਿਲੰਡਰ ਭਰਵਾ ਕੇ ਜਾ ਰਹੇ ਨੌਜਵਾਨ ਦੀ ਪੀ.ਆਰ.ਟੀ.ਸੀ ਦੀ ਬੱਸ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ 'ਚ ਐਕਟਿਵਾ ਸਵਾਰ ਜ਼ਖਮੀ ਹੋ ਗਿਆ, ਮਿਲੀ ਜਾਣਕਾਰੀ ਮੁਤਾਬਿਕ ਬੱਸ ਮੋਗਾ ਦੇ ਬਿਆਸ ਡੇਰੇ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਇੱਟਾਂ ਨਾਲ ਭਰੀ ਟਰਾਲੀ ਦੇ ਪਿੱਛੇ ਤੋਂ ਐਕਟਿਵਾ ਸਵਾਰ ਸਾਹਮਣੇ ਆ ਗਿਆ, ਜੋ ਕਿ ਬੱਸ ਨਾਲ ਟਕਰਾ ਗਿਆ, ਜਿਸ ਕਾਰਨ ਉਹ ਬੱਸ ਨਾਲ ਟਕਰਾ ਗਿਆ ਅਤੇ ਇਨਸਾਨੀਅਤ ਨੂੰ ਦੇਖਦੇ ਹੋਏ ਕੰਡਕਟਰ ਅਤੇ ਡਰਾਈਵਰ ਨੇ ਬੱਸ ਨੂੰ ਸਾਈਡ 'ਤੇ ਖੜ੍ਹਾ ਕਰ ਲਿਆ। ਫੌਰੀ ਤੌਰ 'ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਇਲਾਜ ਚੱਲ ਰਿਹਾ ਹੈ।
ਪੀ.ਆਰ.ਟੀ.ਸੀ ਦੀ ਬੱਸ ਨਾਲ ਉਸ ਦੀ ਟੱਕਰ ਹੋ ਗਈ: ਜ਼ਖਮੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਉਥੇ ਹੀ ਜਦੋ ਪੀੜਤ ਦੀ ਮਾਤਾ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਤਾ ਓਹਨਾ ਕਿਹਾ ਕਿ ਮੇਰਾ ਬੇਟਾ ਘਰੋਂ ਗੈਸ ਸਿਲੰਡਰ ਭਰਵਾਉਣ ਲਈ ਖੋਸੇ ਪਾਂਡੋ ਤੋਂ ਮੋਗਾ ਆਇਆ ਸੀ,ਤੇ ਰਸਤੇ ਵਿਚ ਤੇਜ਼ ਰਫਤਾਰ ਨਾਲ ਆ ਰਹੀ ਪੀ.ਆਰ.ਟੀ.ਸੀ ਦੀ ਬੱਸ ਨਾਲ ਉਸ ਦੀ ਟੱਕਰ ਹੋ ਗਈ। ਸਾਨੂੰ ਫੋਨ ਆਇਆ ਸੀ ਤੇ ਅਸੀਂ ਮੋਗਾ ਦੇ ਸਿਵਲ ਹਸਪਤਾਲ ਪਹੁਚੇ ਤਾਂ ਮੇਰੇ ਬੇਟੇ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ।