ਮੋਗਾ:ਮੋਗਾ ਦੇ ਪਿੰਡ ਪਿੰਡ ਮਹਿਣਾ ਦਾ 29 ਸਾਲਾਂ ਜਵਾਨ ਰਵੀ ਸਿੰਘ ਦਾ ਐਕਸੀਡੈਂਟ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ। ਰਵੀ ਸਿੰਘ ਕੰਮ ਤੋਂ ਘਰ ਵਾਪਿਸ ਆ ਰਿਹਾ ਸੀ ਜਿੱਥੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਐਕਸੀਡੈਂਟ ਕਰ ਦਿੱਤਾ। ਉਸ ਦੇ ਕਈ ਅਪਰੇਸ਼ਨ ਹੋਏ ਪਰ ਉਸ ਦੀ ਹਾਲਤ ਠੀਕ ਨਹੀਂ ਹੋ ਸਕੀ। ਜਿਸ ਕਾਰਨ ਉਸ ਦੇ ਮਾਤਾ ਪਿਤਾ ਨੇ ਲੋਕਾਂ ਤੋਂ ਮਦਦ ਮੰਗੀ। ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਮਦਦ ਕੀਤੀ। ਪਰ ਹੁਣ ਆਪਣੇ ਪੁੱਤਰ ਦੇ ਇਲਾਜ ਲਈ ਉਹ ਹੋਰ ਆਰਥਿਕ ਮਦਦ ਦੀ ਜ਼ਰੂਰਤ ਹੈ।
ਜ਼ਖਮੀ ਰਵੀ ਸਿੰਘ ਦੇ ਪਿਤਾ ਬੂਟਾ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੋ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦਾ ਅਪਰੇਸ਼ਨ ਹੋਇਆ ਉਸ ਅਪ੍ਰੇਸ਼ਨ ਵਿੱਚ ਉਨ੍ਹਾਂ ਦਾ ਕਾਫੀ ਪੈਸਾ ਖਰਚ ਹੋ ਗਿਆ।
ਬੂਟਾ ਸਿੰਘ ਨੇ ਦੱਸਿਆ ਕਿ ਪਹਿਲਾ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਮਦਦ ਕੀਤੀ ਪਰ ਹੁਣ ਉਹ ਵੀ 1 ਸਾਲ ਤੋਂ ਲਗਾਤਾਰ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਕੁਝ ਲੋਕ ਅਜੇ ਵੀ ਉਨ੍ਹਾਂ ਦੇ ਘਰ ਪੈਸੇ ਜਾ ਰਾਸ਼ਨ ਦੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ (ਲੋਹੇ) ਵੈਲਡਿੰਗ ਦਾ ਕੰਮ ਕਰਦੇ ਸਨ ਪਰ ਹੁਣ ਅਸੀਂ ਉਹ ਆਪਣੇ ਪੁੱਤਰ ਦੀ ਦੇਖਭਾਲ ਕਰਦੇ ਹਨ ਇਸ ਲਈ ਉਨ੍ਹਾਂ ਦਾ ਇਹ ਕੰਮ ਰੁਕਿਆ ਹੋਇਆ ਹੈ।
ਉਨ੍ਹਾਂ ਦੱਸਿਆ ਕੇ ਰਵੀ ਸਿੰਘ ਦੇ ਸਿਰ ਵਿੱਚੋ ਇੱਕ ਹੱਡੀ ਕੱਢੀ ਗਈ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਵਾਪਸ ਲਗਾਉਣਾ ਹੈ ਜਿਸ ਲਈ 2.50 ਲੱਖ ਰੁਪਏ ਦੀ ਜਰੂਰਤ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਤੋਂ ਜਲਦ ਇਸ ਨੂੰ ਦੁਬਾਰਾ ਨਾ ਲਗਾਇਆ ਗਿਆ ਤਾਂ ਰਵੀ ਸਿੰਘ ਦਾ ਬਚਨਾ ਸੰਭਵ ਨਹੀਂ ਹੈ। ਪਿਤਾ ਨੇ ਸਮਾਜਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਕਿ ਉਨ੍ਹਾਂ ਦਾ ਪੁੱਤਰ ਚੰਗੀ ਜਿੰਦਗੀ ਬਤੀਤ ਕਰ ਸਕੇ।
ਰਵੀ ਸਿੰਘ ਦੇ ਪਿਤਾ ਨੇ ਦੱਸਿਆ ਕਿ ਰਵੀ ਸਿੰਘ ਬੋਲਣ ਅਤੇ ਤੁਰਨ ਤੋਂ ਅਸਮਰਥ ਹੈ, ਉਹ ਤਾਂ ਮੰਜੇ ਤੇ ਪਾਸਾ ਵੀ ਨਹੀਂ ਬਦਲ ਸਕਦਾ। ਉਸ ਦਾ ਮਲ- ਮੂਤਰ ਵੀ ਮੰਜੇ 'ਤੇ ਹੀ ਹੁੰਦਾ ਹੈ ਜਿਸ ਨੂੰ ਉਸ ਦੇ ਮਾਤਾ ਪਿਤਾ ਸਾਫ ਕਰਦੇ ਹਨ। ਉਨ੍ਹਾਂ ਨੇ MLA ਦੇ ਪਿੰਡ ਵਿੱਚ ਆਉਣ 'ਤੇ ਉਨ੍ਹਾਂ ਕੋਲ ਵੀ ਮਦਦ ਦੀ ਗੁਹਾਰ ਲਗਾਈ ਸੀ ਪਰ MLA ਨੇ ਵੀ ਇਸ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ। ਰਵੀ ਦੇ ਪਿਤਾ ਹੁਣ ਸਮਾਜਸੇਵੀਆਂ ਕੋਲ ਉਨ੍ਹਾਂ ਦੇ ਬੱਚੇ ਦੀ ਜਿੰਦਗੀ ਬਚਾਉਣ ਲਈ ਗੁਹਾਰ ਲਗਾ ਰਹੇ ਹਨ।
ਜ਼ਖਮੀ ਰਵੀ ਸਿੰਘ ਦੀ ਮਾਤਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਹਿਲਾ ਮਨਰੇਗਾ ਦਾ ਕੰਮ ਕਰਦੇ ਹਨ ਪਰ ਪੁੱਤਰ ਦੇ ਜ਼ਖਮੀ ਹੋਣ ਤੋਂ ਬਾਅਦ ਬੱਸ ਉਸ ਦੀ ਸੇਵਾ ਵਿੱਚ ਹੀ ਲੱਗੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਰਵੀ ਦਾ ਵਿਆਹ ਵੀ ਹੋ ਗਿਆ ਸੀ ਪਰ ਐਕਸੀਡੈਟ ਤੋਂ ਬਾਅਦ ਉਸ ਦੀ ਪਤਨੀ ਛੱਡ ਕੇ ਚਲੀ ਗਈ ਸੀ। ਜ਼ਖਮੀ ਦੀ ਮਾਤਾ ਨੇ ਰੋ- ਰੋ ਕੇ ਲੋਕਾਂ ਤੋਂ ਮਦਦ ਮੰਗੀ ਹੈ। ਅਸੀਂ ਵੀ ਆਪਣੇ ਅਦਾਰੇ ਵੱਲੋਂ ਸਮਾਜਸੇਵੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਮਦਦ ਲਈ ਉਹ ਅੱਗੇ ਆਉਣ ਇਸ ਪਰਿਵਾਰ ਦੀ ਮਦਦ ਲਈ ਤੁਸੀਂ ਬੂਟਾ ਸਿੰਘ ਨਾਲ 9915398511 ਇਸ ਨੰਬਰ ਉਤੇ ਸੰਪਰਕ ਕਰ ਸਕਦੇ ਹੋ।
ਇਹ ਵੀ ਪੜ੍ਹੋ:-ਮੋਗਾ 'ਚ ਕਿਸਾਨਾਂ ਨੇ ਕੀਤਾ ਰੇਲ ਚੱਕਾ ਜਾਮ,ਲਖੀਮਪੁਰ ਖੀਰੀ ਦੇ ਇਨਸਾਫ਼ ਲਈ ਕੀਤਾ ਪ੍ਰਦਰਸ਼ਨ