ਮੋਗਾ: ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਮੋਗਾ ਦੇ ਵੱਖ-ਵੱਖ ਹਲਕਿਆਂ ਵਿੱਚ ਮੀਟਿੰਗਾਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਹੀ ਲੜੀ ਤੇ ਤਹਿਦ ਅੱਜ ਮੋਗਾ ਦੇ ਹਲਕਾ ਧਰਮਕੋਟ ਪਿੰਡ ਤਤਾਰੀਏਵਾਲਾ ਵਿਖੇ ਸਰਕਲ ਪ੍ਰਧਾਨ ਨਿਹਾਲ ਸਿੰਘ ਭੁੱਲਰ 'ਤੇ ਹੈਪੀ ਤਤਾਰੀਏ ਵਾਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ।
ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਗਰਾਊਂਡ ਜ਼ੀਰੋ ਤੋ ਵਰਕਰਾਂ ਨਾਲ ਮਿਲ ਕੇ ਸਲਾਹ ਕਰਨ ਉਪਰੰਤ ਹੀ ਨਵੀਂ ਜਥੇਬੰਦੀ ਦੀ ਚੋਣ ਕਰਕੇ ਅਹੁਦੇਦਾਰੀਆਂ ਦਿੱਤੀਆ ਜਾਣਗੀਆ।
Akali Dal was held meeting in Dharamkot ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਦੂਸਰੇ ਪਾਸੇ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੋਕਪ੍ਰਿਅਤਾ ਦਿਨੋਂ ਦਿਨ ਵਧਦੀ ਨਜ਼ਰ ਆ ਰਹੀ ਹੈ। ਇਸ ਮੌਕੇ 'ਤੇ ਬਰਾੜ ਨੇ ਕਿਹਾ ਕਿ ਝੂਠ ਦਾ ਸਹਾਰਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਕੇ ਬਣੀ ਆਮ ਆਦਮੀ ਦੀ ਸਰਕਾਰ ਤੋਂ ਹਰ ਵਰਗ ਪੂਰੀ ਤਰ੍ਹਾਂ ਨਾਲ ਦੁਖੀ ਨਜ਼ਰ ਆ ਰਿਹਾ ਹੈ।
ਇਸ ਮੌਕੇ 'ਤੇ ਬਰਾੜ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ ਗਰਾਂਟਾਂ ਵਿੱਚੋਂ ਕੋਈ ਵੀ ਗਾਰੰਟੀ ਸਿਰੇ ਨਹੀਂ ਚੜ੍ਹੀ ਇੱਥੇ ਹੀ ਬੱਸ ਨਹੀਂ ਕਿ ਪੰਜਾਬ ਸਾਰੀਆਂ ਮਹਿਲਾਵਾਂ ਨੂੰ 1000 ਰੁਪਏ ਖਾਤੇ ਵਿਚ ਪਾਉਣ ਦੀ ਦਿੱਤੀ ਗਰੰਟੀ ਵੀ ਪੂਰੀ ਤਰ੍ਹਾਂ ਨਾਲ ਝੂਠ ਦਾ ਪੁਲੰਦਾ ਸਾਬਤ ਹੋ ਰਹੀ ਹੈ। ਇਸ ਗੱਲ ਦਾ ਮਹਿਲਾਵਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਬਰਾੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਗਾਰੰਟੀਆਂ ਨਹੀਂ ਬਲਕਿ ਜੁਬਾਨ ਨਾਲ ਕੀਤੇ ਵਾਅਦੇ ਪਹਿਲੀ ਕੈਬਨਿਟ ਵਿੱਚ ਪਾਸ ਕਰ ਕੇ ਦਿਖਾਏ ਹਨ ਜੋ ਅੱਜ ਤੱਕ ਚੱਲ ਰਹੇ ਹਨ।
ਇਹ ਵੀ ਪੜ੍ਹੋ:-ਪੁਲਿਸ ਨੇ ਅਸਲੇ ਸਣੇ 4 ਸ਼ਾਰਪਸ਼ੂਟਰ ਕੀਤੇ ਗ੍ਰਿਫਤਾਰ, ਇਸ ਗੈਂਗਸਟਰ ਉੱਤੇ ਕਰਨਾ ਸੀ ਹਮਲਾ