ਪੰਜਾਬ

punjab

ETV Bharat / state

Moga Dairy Robbery Incident : ਮੋਗਾ ਵਿੱਚ ਨਕਾਬਪੋਸ਼ਾਂ ਨੇ ਪਿਸਤੌਲ ਦਿਖਾ ਕੇ ਕੀਤੀ ਲੁੱਟਮਾਰ, ਸੀਸੀਟੀਵੀ ਵਾਇਰਲ - ਮੋਗਾ ਵਿੱਚ ਇੱਕ ਡਾਇਰੀ ਵਿਖੇ ਲੁੱਟ

ਮੋਗਾ ਵਿੱਚ ਇੱਕ ਡਾਇਰੀ ਵਿਖੇ ਨਕਾਬਪੋਸ਼ (Moga Dairy Robbery Incident) ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਲੁੱਟਮਾਰ ਕੀਤੀ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ।

A masked robbery in a dairy in Moga
Moga Dairy Robbery Incident : ਮੋਗਾ ਵਿੱਚ ਨਕਾਬਪੋਸ਼ਾਂ ਨੇ ਪਿਸਤੌਲ ਦਿਖਾ ਕੇ ਕੀਤੀ ਲੁੱਟਮਾਰ, ਸੀਸੀਟੀਵੀ ਵਾਇਰਲ

By ETV Bharat Punjabi Team

Published : Oct 18, 2023, 4:13 PM IST

Updated : Oct 18, 2023, 10:51 PM IST

ਪੁਲਿਸ ਜਾਂਚ ਅਧਿਕਾਰੀ ਮੋਗਾ ਵਿੱਚ ਲੁੱਟਮਾਰ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ।

ਮੋਗਾ:ਮੋਗਾ 'ਚ ਇਨ੍ਹੀਂ ਦਿਨੀਂ ਲੁੱਟ-ਖੋਹ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਮੋਗਾ ਵਾਸੀ ਖੌਫ ਨਾਲ ਰਹਿ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਚੁੰਗੀ ਨੰਬਰ-3 ਨੇੜੇ ਮਿਲਕ ਡਾਇਰੀ ਗਰੋਵਰ ਡੇਅਰੀ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਡੇਅਰੀ 'ਚੋਂ ਕਰੀਬ 25 ਤੋਂ 30 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਡੇਅਰੀ ਮਾਲਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਿੱਛਾ ਕੀਤਾ ਤਾਂ ਲੁਟੇਰਿਆਂ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।

ਜ਼ਿਕਰਯੋਗ ਹੈ ਕਿ ਲੰਘੀ 10 ਅਕਤੂਬਰ ਨੂੰ ਮੋਗਾ ਦੀ ਪੌਸ਼ ਕਾਲੋਨੀ ਗ੍ਰੀਨ ਫੀਲਡ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਚੋਰ ਘਰ ਵਿੱਚੋਂ ਸਮਾਨ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ ਜਦੋਂਕਿ ਪਰਿਵਾਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਹੋਇਆ ਸੀ ਤਾਂ ਰਾਤ ਕਰੀਬ 3 ਤੋਂ 4 ਵਜੇ ਚੋਰ 5 ਤੋਂ 6 ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ। ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੱਖਾਂ ਰੁਪਏ ਦੇ ਗਹਿਣੇ ਹੋਏ ਚੋਰੀ :ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਉਹ ਘਰ 'ਚ ਦਰਜ਼ੀ ਦਾ ਕੰਮ ਕਰਦੀ ਹੈ ਅਤੇ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਈ ਹੋਈ ਸੀ ਅਤੇ ਉਸ ਦਾ ਪਤੀ ਆਪਣੀ ਡਿਊਟੀ 'ਤੇ ਗਿਆ ਹੋਇਆ ਸੀ। ਕਰੀਬ 3-4 ਵਜੇ ਦੇ ਕਰੀਬ ਚੋਰਾਂ ਨੇ ਉਨ੍ਹਾਂ ਦੇ ਘਰ 'ਚੋਂ ਚੂੜੀਆਂ ਸਮੇਤ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸਦੀ ਇੱਕ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਹੈ।

Last Updated : Oct 18, 2023, 10:51 PM IST

ABOUT THE AUTHOR

...view details