ਮੋਗਾ:ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ,ਕਿਸੇ ਨੂੰ ਸ਼ੌਂਕ ਹੁੰਦਾ ਮਹਿੰਗੀਆਂ ਕਾਰਾਂ ਰੱਖਣ ਦਾ, ਕਿਸੇ ਨੂੰ ਸ਼ੌਂਕ ਹੁੰਦਾ ਹੈ ਜਾਨਵਰ ਰੱਖਣ ਦਾਮੋਗਾ ਦੇ ਰਹਿਣ ਵਾਲੇ ਰਵੀ ਦਾ ਕੁਝ ਵੱਖਰਾ ਹੀ ਸ਼ੌਂਕ ਹੈ। ਰਵੀ ਨੇ ਆਪਣੇ ਘਰ ਵਿੱਚ ਕਮਰੇ ਵਿੱਚ ਵੰਨ ਸੁਵੰਨੀਆਂ ਚੀਜ਼ਾਂ ਜਿਵੇਂ ਕਿ ਪੁਰਾਣੇ ਟੇਪ ਰਿਕਾਰਡ,ਪੁਰਾਣੇ ਵੀਸੀਆਰ, ਪੁਰਾਣੇ ਟੈਲੀਵਿਜ਼ਨ, ਗ੍ਰਾਮੋਫੋਨ, ਪੁਰਾਣੀਆਂ ਕੈਸੇਟਾਂ (ਰੀਲਾਂ) ਵੀਸੀਆਰ ਦੀਆਂ ਕੈਸਟਾਂ, ਪੇਜਰ, ਪੁਰਾਣੇ ਫੋਟੋ ਵਾਲੇ ਕੈਮਰੇ, ਪੱਥਰ ਦੇ ਰਿਕਾਰਡ, ਫ਼ਿਲਮ ਬਣਾਉਣ ਵਾਲੀ ਸਪੂਲ ਮਸ਼ੀਨ,ਪੁਰਾਣੇ ਟੈਲੀਫੋਨ, ਪੁਰਾਣਾ ਟਾਈਮਪੀਸ, ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਰੱਖਿਆ ਹੋਈਆਂ ਹਨ। fondness for keeping antiques related to music
ਗੱਲਬਾਤ ਕਰਦਿਆਂ ਰਵੀ ਨੇ ਕਿਹਾ ਕਿ ਸ਼ੌਕ ਦਾ ਕੀੜਾ ਤਾਂ ਮੈਨੂੰ ਜਨਮ ਤੋਂ ਹੀ ਹੈ। ਕਿਉਂਕਿ ਮੇਰੇ ਡੈਡੀ ਹਰਮੋਨੀਅਮ ਵਜਾਉਂਦੇ ਹੁੰਦੇ ਸੀ ਤਾਂ ਮੈਂ ਉਨ੍ਹਾਂ ਕੋਲ ਰਿੜ੍ਹਦਾ ਰਿੜ੍ਹਦਾ ਚਲਾ ਜਾਂਦਾ ਸੀ ਅਤੇ ਮੈਂ ਉਨ੍ਹਾਂ ਨੂੰ ਕਹਿਣਾ ਕਿ ਪਾਪਾ ਜੀ ਬੰਗਲਾ ਲਗਾਓ ਅਤੇ ਜਿਸ ਤੋਂ ਬਾਅਦ ਜਿਹੜਾ ਵੀ ਗਾਣਾ ਸੁਣਨਾ ਅੱਛਾ ਲੱਗਣਾ ਅਤੇ ਬਾਅਦ ਵਿੱਚ ਉਸ ਨੂੰ ਗੁਣਗੁਣਾਉਣ ਲੱਗ ਜਾਣਾ ਅਤੇ ਜਿਸ ਤੋਂ ਬਾਅਦ ਵਿਚ ਸ਼ੌਕ ਵਧਦਾ ਹੀ ਚਲਾ ਗਿਆ ।
ਉਸ ਤੋਂ ਬਾਅਦ ਰਿਕਾਰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇੱਟ ਵਾਲੀ ਟੇਪ ਕਾਰਡ ਲਿਆਂਦੀ ਅਤੇ ਇਕ ਰੀਲ ਲਿਆਂਦੀ ਸੀ ਜਿਸ ਵਿੱਚ ਲਾਵਾਰਿਸ ਫਿਲਮ ਦੇ ਗਾਣੇ ਬਹੁਤ ਹੀ ਅੱਛੇ ਸੀ। ਜਿਸ ਤੋਂ ਬਾਅਦ ਮੈਂ ਇੱਧਰ ਹੀ ਮੁੜ ਗਿਆ। ਉਨ੍ਹਾਂ ਕਿਹਾ ਕਿ ਅੱਜ ਮੇਰੇ ਕੋਲ 20 ਤੋਂ 22 ਹਜ਼ਾਰ ਆਡੀਓ ਕੈਸਿਟਾਂ ਹਨ। ਜਿਵੇਂ ਸੰਗੀਤ ਨਾਲ ਤਾਲੁਕ ਵਧਦਾ ਗਿਆ ਉਵੇਂ ਉਵੇਂ ਏਪੀ ਰਿਕਾਰਡ ਜਾਂ ਹੋਰ ਕਈ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਬਲੂ ਰੇਲ ਦਾ ਜਦੋਂ ਜ਼ਮਾਨਾ ਹੁੰਦਾ ਸੀ ਉਸ ਟਾਈਮ ਦੀਆਂ ਬਲੂ ਰੇਂਜ ਦੀਆਂ 1080 ਪ੍ਰਿੰਟ ਦੀਆਂ ਵੀ ਮੇਰੇ ਕੋਲ ਸੀਡੀਆ ਹਾਜ਼ਰ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਿੰਟਾਂ ਨੂੰ ਚਲਾਉਣ ਲਈ ਮੇਰੇ ਕੋਲ ਪਲੇਅਰ ਵੀ ਹਾਜ਼ਰ ਸਨ। ਜੋ ਕਿ ਕਾਫੀ ਮਹਿੰਗੇ ਹਨ ਉਨ੍ਹਾਂ ਕਿਹਾ ਕਿ ਮੈਂ ਪਿਛਲੇ 40 ਸਾਲ ਤੋਂ ਇਹ ਸਾਮਾਨ ਇਕੱਠਾ ਕਰ ਰਿਹਾ ਹਾਂ ਉਨ੍ਹਾਂ ਕਿਹਾ ਕਿ ਜਦੋਂ ਮਨ ਵਿੱਚ ਖਿਆਲ ਆ ਜਾਂਦਾ ਸੀ ਚੀਜ਼ ਲੈ ਕੇ ਆਉਣੀ ਹੈ ਤਾਂ ਉਹ ਮਿਹਨਤ ਕਰਕੇ ਲੈ ਕੇ ਹੀ ਹਟਣਾ। ਘਰ ਵਿੱਚ ਖਰਚਾ ਦੇਵਾ ਜਾਂ ਨਾ ਦੇਵਾਂ ਇਹ ਬਾਅਦ ਦੀ ਗੱਲ ਹੁੰਦੀ ਸੀ। ਨਾ ਹੀ ਕਦੇ ਮੇਰੇ ਡੈਡੀ ਨੇ ਮੈਨੂੰ ਕਿਹਾ ਕਿ ਬੇਟਾ ਘਰੇ ਖ਼ਰਚਾ ਦਿਆ ਕਰ। ਉਨ੍ਹਾਂ ਕਿਹਾ ਕਿ ਅੱਜ ਮੈਂ ਮਰੂੰਡਾ ਬਣਾ ਕੇ ਬਾਜ਼ਾਰਾਂ ਵਿੱਚ ਵੇਚਦਾ ਹਾਂ ਤੇ ਘਰ ਦਾ ਗੁਜ਼ਾਰਾ ਕਰਦਾ ਹਾਂ। ਜਦੋਂ ਮੈਂ ਆ ਕੇ ਆਪਣੀ ਥਕਾਨ ਦੂਰ ਕਰਦਾ ਹਾਂ ਤਾਂ ਸੰਗੀਤ ਸੁਣ ਕੇ ਹੀ ਦੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਇਕ ਸਪੁਲ ਮਸ਼ੀਨ ਹੈ ਜੋ ਕਿ 1972 ਮਾਡਲ ਦੀ ਹੈ। ਜੋ ਬਿਲਕੁਲ ਸਹੀ ਚੱਲ ਰਹੀ ਹੈ।