ਮੋਗਾ:ਮੋਗਾ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਏਅਰ ਹੋਸਟੇਸ ਦਾ ਕੋਰਸ ਕਰਵਾਉਣ ਵਾਲੇ ਇੱਕ ਅਕੈਡਮੀ ਦੇ ਮਾਲਿਕ ਨੂੰ ਪੁਲਿਸ ਨੇ ਜਬਰ ਜਨਾਹ ਦੇ ਮਾਮਲੇ 'ਚ ਗਿਰਫ਼ਤਾਰ ਕੀਤਾ ਹੈ। ਦਰਅਸਲ ਮੋਗਾ ਦੀ ਇਸ ਅਕੈਡਮੀ 'ਚ ਕੋਰਸ ਕਰ ਰਹੀ ਕੁੜੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਅਕੈਡਮੀ ਦਾ ਮਾਲਿਕ ਮਨਪ੍ਰੀਤ ਸਿੰਘ ਉਹਨਾਂ ਨਾਲ ਬਦਸਲੂਕੀ ਕਰਦਾ ਹੈ। ਇਕ ਕੁੜੀ ਨੇ ਛੇੜਖਾਨੀ ਦਾ ਇਲਜ਼ਾਮ ਲਾਇਆ ਤਾਂ ਦੂਜੇ ਪਾਸੇ ਇੱਕ ਹੋਰ ਮਾਮਲੇ ਵਿੱਚ ਬਲਾਤਕਾਰ ਦਾ ਇਲਜ਼ਾਮ ਵੀ ਲੱਗਾ ਹੈ। ਜਿਸ ਤਹਿਤ ਪੁਲਿਸ ਨੇ ਛਾਪੇਮਾਰੀ ਤੋਂ ਬਾਅਦ ਉਕਤ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਹੈ।
ਏਅਰ ਹੋਸਟੇਸ ਦਾ ਕੋਰਸ ਕਰ ਰਹੀ ਲੜਕੀ ਨੇ ਲਗਾਇਆ ਅਕੈਡਮੀ ਮਾਲਿਕ 'ਤੇ ਜਬਰ ਜਨਾਹ ਦਾ ਇਲਜ਼ਾਮ, ਪੁਲਿਸ ਨੇ ਕੀਤਾ ਕਾਬੂ
ਮੋਗਾ ਵਿਖੇ ਏਅਰ ਹੋਸਟੇਸ ਦਾ ਕੋਰਸ ਕਰਵਾਉਣ ਵਾਲੇ ਅਕੈਡਮੀ ਮਾਲਿਕ ਨੂੰ ਪੁਲਿਸ ਨੇ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੀੜਤ ਲੜਕੀਆਂ ਨੇ ਇਲਜ਼ਾਮ ਲਗਾਏ ਸਨ ਕਿ ਅਕੈਡਮੀ ਮਾਲਿਕ ਲੜਕੀਆਂ ਨੂੰ ਜਾਲ ਵਿੱਚ ਫਸਾ ਉਹਨਾਂ ਨਾਲ ਬਲਾਤਕਾਰ ਕਰਦਾ ਸੀ।
ਅਕੈਡਮੀ ਦੇ ਮਾਲਿਕ ਖ਼ਿਲਾਫ ਦੋ ਵੱਖ ਵੱਖ ਮਾਮਲੇ ਦਰਜ :ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਹਾਸਿਲ ਹੋਈ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ। ਹਾਲਾਂਕਿ ਪਹਿਲਾ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਮਨਪ੍ਰੀਤ ਸਿੰਘ ਫਰਾਰ ਹੋ ਗਿਆ ਸੀ ਅਤੇ ਇਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਇਸ ਵਿਚਾਲੇ ਇਕ ਹੋਰ ਮਾਮਲਾ ਦਰਜ ਹੋਇਆ। ਜਿਸ ਤੋਂ ਬਾਅਦ ਇਸ ਦੀ ਗਿਰਫਤਾਰੀ ਹੋਈ ਹੈ। ਉਕਤ ਮੁਲਜ਼ਮ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਉਸ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਹੈ।
- Kapurthala flood: ਮੰਡ ਖੇਤਰ 'ਚ ਮੁੜ ਹੜ੍ਹ ਨੇ ਮਚਾਈ ਤਬਾਹੀ, ਕਿਸਾਨਾਂ ਨੇ ਮਦਦ ਦੀ ਕੀਤੀ ਅਪੀਲ
- ਲੁਧਿਆਣਾ 'ਚ ਨੌਜਵਾਨ 'ਤੇ ਬਦਮਾਸ਼ਾਂ ਵੱਲੋਂ ਹਮਲਾ, ਨੌਜਵਾਨ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
- Gold Silver Rate: ਸੋਨੇ ਦਾ ਭਾਅ ਡਿੱਗਿਆ ਤਾਂ ਚਾਂਦੀ ਹੋਈ ਮਹਿੰਗੀ, ਸਟਾਕ ਮਾਰਕੀਟ ਵਿੱਚ ਰਿਹਾ ਉਤਾਰ-ਚੜ੍ਹਾਅ
ਦੋਸ਼ੀਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਜ਼ਿਕਰਯੋਗ ਹੈ ਕਿ ਪੀੜਤ ਲੜਕੀ ਨੇ ਅਕੈਡਮੀ ਮਾਲਿਕ ਖਿਲਾਫ ਸ਼ਿਕਾਇਤ ਦਰਜ ਕਰਵਾਉਂਦਿਆਂ ਇਲਜ਼ਾਮ ਲਗਾਇਆ ਹੈ ਕਿ ਮਨਪ੍ਰੀਤ ਸਿੰਘ ਨੇ ਉਸ ਨੂੰ ਪਾਣੀ ਵਾਲੇ ਗਿਲਾਸ 'ਚ ਕੁਝ ਦਵਾਈ ਨੁਮਾਂ ਪਦਾਰਥ ਦੀਆਂ ਬੂੰਦਾਂ ਮਿਲਾ ਕੇ ਪਿਲਾ ਦਿੱਤੀਆਂ, ਜਿਸ ਨੂੰ ਪੀਣ ਤੋਂ ਬਾਅਦ ਬੇਹੋਸ਼ ਹੋ ਗਈ ਤੇ ਮਾਲਿਕ ਨੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਮਾਮਲਾ ਪੁਲਿਸ ਦੀ ਜਾਂਚ ਅਧੀਨ ਆਇਆ। ਡੀਐੱਸਪੀ ਆਤਿਸ਼ ਭਾਟੀਆ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਜੋ ਵੀ ਇਸ 'ਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਉਪਰ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ।