ਮੋਗਾ: ਦਾਣਾ ਮੰਡੀ 'ਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਦੇਰ ਰਾਤ 1 ਵਜੇ ਦੇ ਕਰੀਬ ਅਚਾਨਕ ਝੁੱਗੀ 'ਚ ਅੱਗ ਲੱਗ ਗਈ। ਉਸ ਸਮੇਂ ਸਾਰੇ ਆਰਾਮ ਨਾਲ ਸੋ ਰਹੇ ਹਨ। ਇਸੇ ਕਾਰਨ ਝੁੱਗੀ 'ਸੋ ਰਹੇ 3 ਪਰਿਵਾਰਿਕ ਮੈਂਬਰ ਅੱਗ 'ਚ ਝੁਲਸ ਗਏ।ਜਿਵੇਂ ਹੀ ਅੱਗ ਦਾ ਪਤਾ ਲੱਗਿਆ ਤਾਂ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਚਾਇਆ। ਉੱਥੇ ਹੀ 6 ਸਾਲ ਦੀ ਬੱਚੀ ਨੇ ਬੈੱਡ ਦੇ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਈ।
ਮੋਗਾ ਦੀ ਦਾਨੀ ਮੰਡੀ 'ਚ ਦੇਰ ਰਾਤ ਝੁੱਗੀ ਨੂੰ ਲੱਗੀ ਅੱਗ, 6 ਮਹੀਨੇ ਦੀ ਬੱਚੀ ਸਮੇਤ 3 ਪਰਿਵਾਰਕ ਮੈਂਬਰ ਝੁਲਸੇ - ਦੇਰ ਰਾਤ 1 ਵਜੇ ਦੇ ਕਰੀਬ ਅਚਾਨਕ ਝੁੱਗੀ ਚ ਲੱਗੀ ਅੱਗ
ਝੁੱਗੀ 'ਚ ਅੱਗ ਲੱਗਣ ਕਾਰਨ ਪਰਿਵਾਰ ਦੇ 3 ਮੈਂਬਰ ਝੁਲਸ ਗਏ ਜਿੰਨ੍ਹਾਂ ਨੂੰ ਫਰੀਦਕੋਟ ਰੈਫ਼ਰ ਕੀਤਾ ਗਿਆ ਹੈ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।
ਚਾਂਦਨੀ ਦਾ ਪੱਖ: ਮੀਡੀਆ ਨਾਲ ਗੱਲਬਾਤ ਕਰਦਿਆਂ ਚਾਂਦਨੀ ਨੇ ਦੱਸਿਆ ਕਿ ਰਾਤ ਨੂੰ ਸਾਰੇ ਸੋ ਰਹੇ ਸਨ ਕਿ ਉਨ੍ਹਾਂ ਨੇ ਲਾਲ ਰੰਗ ਦੀ ਬੱਤੀ ਦੇਖੀ ਤਾਂ ਨੇੜੇ ਆ ਕੇ ਦੇਖਿਆ ਕਿ ਝੁੱਗੀ ਨੂੰ ਅੱਗ ਲੱਗੀ ਹੋਈ ਸੀ। ਜਿਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਅੱਗ ਨੂੰ ਕਾਬੂ ਪਾਇਆ । ਚਾਂਦਨੀ ਨੇ ਦੱਸਿਆ ਕਿ ਉਸਦੀ ਦੇਵਰ ਦੇਵਰਾਨੀ, ਅਤੇ ਉਸਦੇ ਬੱਚੇ ਵੀ ਝੁਲਸ ਗਏ, ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
- ਫ਼ਾਇਰ ਵਿਭਾਗ ਨੇ ਸਰਕਾਰੀ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਗ ਨੂੰ ਕਾਬੂ ਪਾਉਣ ਦੇ ਤਰੀਕਿਆਂ ਦੀ ਦਿੱਤੀ ਟ੍ਰੇਨਿੰਗ
- ਅੰਮ੍ਰਿਤਸਰ 'ਚ ਟ੍ਰੈਫਿਕ ਪੁਲਿਸ ਖਿਲਾਫ ਵਕੀਲਾਂ ਨੇ ਲਗਾਇਆ ਧਰਨਾ, ਹਥਿਆਰਾਂ ਸਮੇਤ ਧਰਨਾ ਚੁਕਵਾਉਣ ਆ ਗਏ ਨੌਜਵਾਨ, ਜਾਣੋ ਅੱਗੇ ਕੀ ਹੋਇਆ
- ਅੰਮ੍ਰਿਤਸਰ ਦੀ ਕੋਰਟ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਪੇਸ਼, ਪੁਲਿਸ ਨੂੰ ਅਦਾਲਤ ਨੇ ਨਹੀਂ ਦਿੱਤਾ ਰਿਮਾਂਡ
ਲੋਕਾਂ ਦੀ ਮੰਗ: ਉੱਥੇ ਹੀ ਝੁੱਗੀਆਂ ਵਿੱਚ ਰਹਿ ਰਹੇ ਲੋਕ ਨੇ ਇਹ ਵੀ ਕਿਹਾ ਕਿ ਸਾਨੂੰ ਪਿੱਛੇ ਕਈ ਸਾਲਾਂ ਤੋਂ ਸਰਕਾਰ ਵਲੋਂ ਲਾਰੇ ਲਗਾਏ ਜਾ ਰਹੇ ਹਨ ਕਿ ਝੱੁਗੀ 'ਚ ਜੋ ਲੋਕ ਰਹਿ ਰਹੇ ਹਨ ਉਹਨਾਂ ਨੂੰ 5.5 ਮਰਲੇ ਦਾ ਮਕਾਨ ਬਣਾਕੇ ਦਿਤਾ ਜਾਵੇਗਾ ਪਰ ਹਾਲੇ ਤੱਕ ਸਾਨੂੰ ਕਿਸੇ ਨੂੰ ਵੀ ਮਕਾਨ ਨਹੀਂ ਮਿਲੇ । ਉਨ੍ਹਾਂ ਆਖਿਆ ਕਿ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਹੈ ਅਸੀਂ ਉਹਨਾਂ ਦੇ ਐਮ.ਐਲ.ਏ. ਨੂੰ ਵੀ ਕਈ ਵਾਰ ਮਿਲ ਚੁਕੇ ਹਾਂ ਪਰ ਉਹ ਹਰ ਵਾਰ ਸਾਨੂ ਹੀ ਕਹਿ ਕੇ ਤੋਰ ਦਿੰਦੇ ਹਨ ਕਿ ਸਾਡੀ ਉਪਰ ਗੱਲ ਚਾਲ ਰਹੀ ਹੈ ਜਲਦੀ ਤੁਹਾਨੂੰ ਮਾਕਨ ਦਿੱਤੇ ਜਾਣਗੇ, ਹਾਲਾਂਕਿ ਸਾਨੂੰ ਜਿਹੜੇ ਮਕਾਨ ਮਿਲਣੇ ਹਨ ਉਹਨਾਂ ਦੇ ਨੰਬਰ ਲਗਾ ਕੇ ਪੱਤਰ ਵੀ ਦਿੱਤੇ ਗਏ ਹਨ ਪਰ ਸਾਡੇ ਕੋਲ ਉਹ ਨੰਬਰ ਲਗੇ ਪੱਤਰ ਹੀ ਰਹਿ ਗਏ ਹਨ, ਮਕਾਨ ਨਹੀਂ ਮਿਲੇ।