ਪੰਜਾਬ

punjab

ETV Bharat / state

ਰੈਡੀਮੇਡ ਸ਼ੋਅਰੂਮ ਵਿਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਮੋਗਾ ਦੇ ਨਿਊ ਟਾਊਨ ਇਲਾਕੇ ਵਿਚ ਬਣੀ ਰੈਡੀਮੇਡ ਸ਼ੋਅਰੂਮ ਵਿੱਚ ਲੱਗੀ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।

A terrible fire broke out in a ready
Etv Bharat

By

Published : Oct 24, 2022, 8:21 PM IST

Updated : Oct 24, 2022, 10:50 PM IST

ਮੋਗਾ: ਨਿਊ ਟਾਊਨ ਇਲਾਕੇ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਥੋ ਦੀ ਇਕ ਰੈਡੀਮੇਡ ਸ਼ੋਅਰੂਮ ਵਿੱਚ ਲੱਗੀ ਭਿਆਨਕ ਅੱਗ ਲੱਗ ਗਈ। ਕਰੀਬ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਗਿਆ। ਬਾਜ਼ਾਰ ਦੇ ਵਿੱਚ ਮਠਿਆਈ ਵਾਲੀਆਂ ਦੁਕਾਨਾਂ 'ਤੇ ਲੱਗੇ ਹੋਏ ਟੈਂਟ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਫਸੀ। ਟਾਇਮ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ। ਸ਼ੋਅਰੂਮ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ।




ਰੈਡੀਮੇਡ ਸ਼ੋਅਰੂਮ ਵਿਚ ਲੱਗੀ ਭਿਆਨਕ ਅੱਗ





ਪੱਤਰਕਾਰਾਂ ਨਾਲ ਗੱਲ ਕਰਦਿਆਂ ਦਮਕਲ ਵਿਭਾਗ ਦੇ ਅਫ਼ਸਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7:18 ਵਜੇ ਸੂਚਨਾ ਮਿਲੀ ਕਿ ਨਿਊ ਟਾਊਨ ਅੰਦਰ ਇਕ ਰੈਡੀਮੈਡ ਦੁਕਾਨ ਨੂੰ ਅੱਗ ਲੱਗ ਗਈ ਹੈ। ਅਸੀਂ 3 ਗੱਡੀਆਂ ਮੌਕੇ ਉੱਤੇ ਪਹੁੰਚੇ ਅਤੇ ਅੱਗ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਭੀੜ ਹੋਣ ਕਾਰਨ ਦੀਵਾਲੀ ਕਰਕੇ ਭੀੜ ਹੋਣ ਕਾਰਨ ਗੱਡੀ ਫੱਸ ਗਈ ਸੀ, ਪਰ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਗਿਆ।



ਉਨ੍ਹਾਂ ਕਿਹਾ ਕਿ ਬਾਜ਼ਾਰ ਛੋਟੇ ਹੋਣ ਕਰਕੇ ਅਜਿਹੀਆਂ ਮੁਸ਼ਕਲਾਂ ਆ ਜਾਂਦੀ ਹੈ, ਸਾਡੇ ਕੋਲ ਵੱਡੀਆਂ ਗੱਡੀਆਂ ਹਨ। ਸਰਕਾਰ ਕੋਲੋਂ ਛੋਟੀਆਂ ਗੱਡੀਆਂ ਦੀ ਮੰਗ ਕੀਤੀ ਜਾਵੇਗੀ। ਅੱਗ ਲੱਗਣ ਦੇ ਕਾਰਨ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਥੌੜੀ ਦੇਰ ਪਹਿਲਾਂ ਉਹ ਪੂਜਾ ਕਰਕੇ ਵਾਪਸ ਗਏ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਗ਼ਨੀਮਤ ਰਿਹਾ ਕਿ ਇਸ ਮੌਕੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਦੁਕਾਨਦਾਰ ਦਾ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

ਇਹ ਵੀ ਪੜ੍ਹੋ:Bhai Dooj Muhurat 2022 ਜਾਣੋ ਇਸ ਵਾਰ 26 ਜਾਂ 27 ਅਕਤੂਬਰ, ਕਦੋਂ ਮਨਾਇਆ ਜਾਵੇਗਾ ਭਾਈ ਦੂਜ

Last Updated : Oct 24, 2022, 10:50 PM IST

ABOUT THE AUTHOR

...view details