ਮੋਗਾ: ਸਿਆਣੇ ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਕਈ ਵਾਰ ਲੋਕ ਅਜਿਹੇ ਸ਼ੌਂਕ ਪਾਲਦੇ ਹਨ, ਜੋ ਦੂਸਰਿਆਂ ਲਈ ਮਾਰਗ ਦਰਸ਼ਕ ਬਣ ਕੇ ਉੱਭਰਦੇ ਹਨ। ਅਜਿਹਾ ਹੀ ਮੋਗੇ ਦੇ ਜਵਾਹਰ ਨਗਰ (Jawahar Nagar of Moge) ਵਿੱਚ ਰਹਿਣ ਵਾਲਾ ਰਾਵਿੰਦਰ ਬਾਸਲ ਦਾ ਪਰਿਵਾਰ ਹੈ, ਜੋ ਕੋਰੋਨਾ ਕਾਲ ਤੋਂ ਮਰੀਜ਼ਾਂ ਨੂੰ ਆਈ ਆਕਸੀਜਨ (oxygen) ਦੀ ਘਾਟ ਨੂੰ ਦੇਖ ਪ੍ਰਭਾਵਤ ਹੋ ਕੇ ਅਜਿਹਾ ਕੁਝ ਕਰ ਰਿਹਾ ਹੈ, ਜੋ ਕਦੇ ਸੋਚਿਆ ਤੱਕ ਨਹੀਂ ਹੋਣਾ।
ਰਾਵਿੰਦਰ ਬਾਸਲ ਤੇ ਉਸ ਦੀ ਪਤਨੀ ਨੀਲਮ ਰਾਣੀ ਅਤੇ ਉਨ੍ਹਾਂ ਦੇ ਬੱਚਿਆਂ ਵੱਲੋਂ ਘਰ ਵਿੱਚ ਇੰਨੇ ਕੁ ਪੌਦੇ ਲਗਾਏ ਹਨ, ਕਿ ਕਰਦਾ ਚਾਹੇ ਉਹ ਬੈਡਰੂਮ ਹੋਵੇ, ਲੋਭੀ ਜਾਂ ਫਿਰ ਕਿਚਨ, ਡਰਾਇੰਗ ਰੂਮ ਤੋਂ ਇਲਾਵਾ ਛੱਤ ਵੀ ਪੌਦਿਆਂ (plants) ਨਾਲ ਭਰੀ ਹੋਈ ਹੈ। ਦੱਸ ਦੇਈਏ ਕਿ ਇਸ ਪਰਿਵਾਰ ਵੱਲੋਂ ਘਰ ਵਿੱਚ ਵੇਸਟ ਹੁੰਦਾ ਅਜਿਹਾ ਕੋਈ ਪਦਾਰਥ ਨਹੀਂ ਹੋਵੇਗਾ, ਜਿਸ ਵਿੱਚ ਉਨ੍ਹਾਂ ਵੱਲੋਂ ਪੌਦਾ (plants) ਨਹੀਂ ਲਗਾਇਆ ਹੋਵੇਗਾ।
ਘਰ ਦਾ ਅਜਿਹਾ ਕੋਈ ਕੋਨਾ ਜਾਂ ਕਮਰਾ ਬਾਕੀ ਨੇ ਜਿੱਥੇ ਨਹੀਂ ਲਗਾਏ ਪੌਦੇ ਇਸ ਮੌਕੇ ‘ਤੇ ਰਵਿੰਦਰ ਬਾਂਸਲ ਦੀ ਪਤਨੀ ਨੀਲਮ ਰਾਣੀ ਨੇ ਦੱਸਿਆ ਕਿ ਉਹ ਜਦੋਂ ਘਰ ਵਿੱਚ ਇਕੱਲੇ ਹੁੰਦੇ ਹਨ, ਤਾਂ ਪੌਦੇ (plants) ਉਨ੍ਹਾਂ ਨੂੰ ਆਪਣਿਆਂ ਤੋਂ ਵਧ ਕੇ ਲੱਗਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਘਰ ਵਿੱਚ ਹੀ ਘਰ ਦੀ ਰਸੋਈ ਤੋਂ ਵੇਸਟ ਹੋਣ ਵਾਲਾ ਪਦਾਰਥ (Kitchen waste) ਇੱਕ ਘੜੇ ਵਿੱਚ ਪਾ ਕੇ ਆਰਗੈਨਿਕ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਉਹ ਹੀ ਖਾਂਦ ਇਨ੍ਹਾਂ ਪੌਦਿਆਂ ਨੂੰ ਦਿੱਤੀ ਜਾਂਦੀ ਹੈ।
ਇਸ ਮੌਕੇ ‘ਤੇ ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹਰ ਸਾਲ ਲੱਖਾਂ (plants) ਪੌਦੇ ਸਾਡੇ ਕਿਸਾਨ ਭਰਾਵਾਂ ਵੱਲੋਂ ਅੱਗ ਦੀ ਲਪੇਟ ਵਿੱਚ ਮਾਰ ਦਿੱਤੇ ਜਾਂਦੇ ਹਨ। ਇਹ ਬੜਾ ਵੱਡਾ ਅਫ਼ਸੋਸ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਚਿਆਂ ਦੇ ਬੂਟਾਂ ਪਰਸਾ ਬੋਤਲਾਂ ਰਿਫਾਇੰਡ ਕੇਨੀਆਂ ਡੱਬਿਆਂ ਤੋ ਇਲਾਵਾ ਗਮਲਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਪੌਦੇ ਲਗਾਏ ਹੋਏ ਹਨ। ਇੱਥੇ ਇਹ ਗੱਲ ਬੜੇ ਅਫ਼ਸੋਸ ਨਾਲ ਕਹਿਣੀ ਪੈ ਰਹੀ, ਕਿ ਅਜਿਹੇ ਪਰਿਵਾਰ ਪੰਜਾਬ ਸਰਕਾਰ (Punjab Govt) ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਾਏ ਜਾਂਦੇ ਸਾਲਾਨਾ ਸਮਾਗਮਾਂ ਵਿੱਚ ਸਨਮਾਨ ਦੇਣ ਤੋਂ ਵਾਂਝੇ ਕਿਉਂ ਰੱਖੇ ਜਾਂਦੇ ਹਨ।
ਇਹ ਵੀ ਪੜ੍ਹੋ:ਮਸ਼ਹੂਰ ਕਮੇਡੀਅਨ ਗੁਰਚੇਤ ਚਿੱਤਰਕਾਰ ’ਤੇ ਮਾਮਲਾ ਦਰਜ, ਜਾਣੋ ਕਾਰਨ...