ਪੰਜਾਬ

punjab

ETV Bharat / state

8 ਸਾਲਾ ਬੱਚੀ ਕਰਦੀ ਹੈ ਘਰ ਦਾ ਸਾਰਾ ਕੰਮ, ਪ੍ਰਸਾਸ਼ਨ ਨਹੀਂ ਲੈ ਰਿਹਾ ਸਾਰ - 8yr girl from moga

ਇਸ 8 ਸਾਲਾ ਕੁੜੀ ਦਾ ਨਾਂਅ ਕੋਮਲ ਹੈ, ਉਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਘਰ ਦਾ ਕੰਮ ਜਿਵੇਂ ਕਿ ਝਾੜੂ-ਪੋਚਾ, ਰੋਟੀ ਪਕਾਉਣੀ ਅਤੇ ਕੱਪੜੇ ਖ਼ੁਦ ਹੀ ਧੋਂਦੀ ਹੈ। ਇਸ ਦੇ ਨਾਲ ਹੀ ਉਹ ਖ਼ੁਦ ਵੀ ਪੜ੍ਹਦੀ ਹੈ ਅਤੇ ਆਪਣੇ ਭਰਾ ਨੂੰ ਵੀ ਪੜ੍ਹਾਉਂਦੀ ਹੈ।

8 ਸਾਲਾ ਬੱਚੀ ਕਰਦੀ ਹੈ ਘਰ ਦਾ ਸਾਰਾ ਕੰਮ, ਪ੍ਰਸਾਸ਼ਨ ਨਹੀਂ ਲੈ ਰਿਹਾ ਸਾਰ
8 ਸਾਲਾ ਬੱਚੀ ਕਰਦੀ ਹੈ ਘਰ ਦਾ ਸਾਰਾ ਕੰਮ, ਪ੍ਰਸਾਸ਼ਨ ਨਹੀਂ ਲੈ ਰਿਹਾ ਸਾਰ

By

Published : Jul 28, 2020, 7:33 AM IST

Updated : Jul 28, 2020, 8:24 AM IST

ਮੋਗਾ: ਕਹਿੰਦੇ ਹਨ ਕਿ ਸਿਆਣੀਆਂ ਕੁੜੀਆਂ ਹੀ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਸਕਦੀਆਂ ਹਨ, ਪਰ ਮੋਗਾ ਦੀ ਇਸ ਬੱਚੀ ਨੇ ਇਸ ਨੂੰ ਗ਼ਲਤ ਸਾਬਿਤ ਕੀਤਾ ਹੈ।

ਮੋਗਾ ਦੇ ਅਧੀਨ ਪੈਂਦੇ ਪਿੰਡ ਇੰਦਰਗੜ੍ਹ ਦੀ ਰਹਿਣ ਵਾਲੀ 8 ਸਾਲਾ ਬੱਚੀ ਜਿਸ ਦੇ ਮਾਪੇ ਨਹੀਂ ਹਨ ਅਤੇ ਆਪਣੇ 3 ਸਾਲਾ ਭਰਾ ਅਤੇ 70 ਸਾਲ ਦਾਦੀ ਦੀ ਦੇਖਭਾਲ ਖ਼ੁਦ ਕਰ ਰਹੀ ਹੈ। ਇਸ 8 ਸਾਲਾ ਕੁੜੀ ਦਾ ਨਾਂਅ ਕੋਮਲ ਹੈ, ਉਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਘਰ ਦਾ ਕੰਮ ਜਿਵੇਂ ਕਿ ਝਾੜੂ-ਪੋਚਾ, ਰੋਟੀ ਪਕਾਉਣੀ ਅਤੇ ਕੱਪੜੇ ਖ਼ੁਦ ਹੀ ਧੋਂਦੀ ਹੈ। ਇਸ ਦੇ ਨਾਲ ਹੀ ਉਹ ਖ਼ੁਦ ਵੀ ਪੜ੍ਹਦੀ ਹੈ ਅਤੇ ਆਪਣੇ ਭਰਾ ਨੂੰ ਵੀ ਪੜ੍ਹਾਉਂਦੀ ਹੈ।

8 ਸਾਲਾ ਬੱਚੀ ਕਰਦੀ ਹੈ ਘਰ ਦਾ ਸਾਰਾ ਕੰਮ, ਪ੍ਰਸਾਸ਼ਨ ਨਹੀਂ ਲੈ ਰਿਹਾ ਸਾਰ

ਕੋਮਲ ਦੀ ਦਾਦੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਉਨ੍ਹਾਂ ਨੂੰ ਛੋਟੇ ਹੁੰਦਿਆਂ ਨੂੰ ਹੀ ਛੱਡ ਕੇ ਚਲੀ ਗਈ ਸੀ। ਦਾਦੀ ਨੇ ਦੱਸਿਆ ਕਿ ਕੋਮਲ ਘਰ ਦਾ ਸਾਰਾ ਕੰਮ ਕਰ ਲੈਂਦੀ ਹੈ ਅਤੇ ਉਹ ਮੰਜਾ ਡਾਹ ਕੋਲ ਬੈਠ ਜਾਂਦੀ ਹੈ ਅਤੇ ਉਸ ਨੂੰ ਦੱਸਦੀ ਰਹਿੰਦੀ ਹੈ।

ਕੋਮਲ ਦੀ ਦਾਦੀ ਦੀ ਪ੍ਰਸਾਸ਼ਨ ਤੋਂ ਮੰਗ ਹੈ ਕਿ ਉਸ ਦੇ ਪੋਤੇ-ਪੋਤੀ ਦੇ ਪਾਲਣ-ਪੋਸ਼ਣ ਦੇ ਲਈ ਸਰਕਾਰ ਕੁੱਝ ਕਰੇ, ਜਦੋਂ ਤੱਕ ਕਿ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਨਹੀਂ ਹੋ ਜਾਂਦੇ। ਫ਼ਿਰ ਉਸ ਤੋਂ ਬਾਅਦ ਸਰਕਾਰ ਭਾਵੇਂ ਕੁੱਝ ਨਾ ਕਰੇ।

ਉੱਥੇ ਹੀ ਟਿੱਕ-ਟੌਕ ਤੋਂ ਮਸ਼ਹੂਰ ਹੋਏ ਸੰਦੀਪ ਅਤੇ ਉਸ ਦੇ ਮਿੱਤਰ ਜੋ ਕਿ ਇੱਕ ਸਮਾਜ ਸੇਵੀ ਸੰਸਥਾ ਦੇ ਮੈਂਬਰ ਹਨ, ਨੇ ਇਨ੍ਹਾਂ ਦੀ ਮਦਦ ਕੀਤੀ ਹੈ। ਇਨ੍ਹਾਂ ਦੇ ਘਰ ਦੀ ਕੰਧ ਢਹਿ ਗਈ ਸੀ, ਉਹ ਵੀ ਬਣਵਾਈ, ਫ਼ਿਰ ਇਨ੍ਹਾਂ ਰਾਸ਼ਨ ਆਦਿ ਵੀ ਦਿੱਤਾ।

Last Updated : Jul 28, 2020, 8:24 AM IST

ABOUT THE AUTHOR

...view details