ਮੋਗਾ 'ਚ 7 ਸਾਲਾ ਬੱਚਾ ਬਣਿਆ ਆਵਾਰਾ ਕੁੱਤਿਆਂ ਦਾ ਸ਼ਿਕਾਰ, ਹੋਈ ਮੌਤ
ਮੋਗਾ: ਮੋਗਾ ਦੇ ਪਿੰਡ ਧੂਰਕੋਟ ਰਣਸੀਂਹ ਦੇ ਇੱਕ ਪਰਿਵਾਰ 'ਤੇ ਬਸੰਤ ਪੰਚਮੀ ਵਾਲੇ ਦਿਨ ਉਸ ਵੇਲੇ ਕਹਿਰ ਵਾਪਰ ਗਿਆ ਜਦੋਂ ਉਨਾਂ ਦਾ ਪੁੱਤਰ ਪਤੰਗ ਲੁੱਟਣ ਗਿਆ, ਪਰ ਵਾਪਸ ਨਹੀਂ ਆਇਆ। 7 ਵਰ੍ਹਿਆਂ ਦੇ ਹਰਮਨ ਨੂੰ ਅਵਾਰਾ ਕੁੱਤਿਆ ਨੇ ਨੋਚ-ਨੋਚ ਕੇ ਖਾ ਲਿਆ ਜਿਸ ਕਾਰਨ ਜਖ਼ਮਾਂ ਦੀ ਮਾਰ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।
ਅਵਾਰਾ ਕੁੱਤਿਆਂ ਨੇ ਬੱਚੇ ਨੂੰ ਖਾਧਾ, ਹੋਈ ਮੌਤ
ਦੂਜੀ ਜਮਾਤ ਦਾ ਵਿਦਿਆਰਥੀ ਹਰਮਨ ਪਤੰਗ ਲੁੱਟਦਾ-ਲੁੱਟਦਾ ਪਿੰਡ ਵਿੱਚ ਇੱਕ ਸੁੰਨਸਾਨ ਥਾਂ 'ਤੇ ਪਹੁੰਚ ਗਿਆ। ਇੱਥੇ ਉਸ ਨੂੰ 4-5 ਆਵਾਰਾ ਕੁੱਤਿਆਂ ਨੇ ਕਾਬੂ ਕਰ ਲਿਆ ਤੇ ਉਸ ਨੂੰ ਖਾ ਗਏ, ਜਿਸ ਨਾਲ ਹਰਮਨ ਦੀ ਮੌਤ ਹੋ ਗਈ। ਮ੍ਰਿਤਕ ਦੇ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਬਸੰਤ ਪੰਚਮੀ ਮੌਕੇ ਬਣੇ ਖੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਹੈ।
Last Updated : Feb 10, 2019, 9:19 PM IST