ਪੰਜਾਬ

punjab

ETV Bharat / state

63 ਸਾਲਾ ਬਜ਼ੁਰਗ ਨੇ ਫਾਹਾ ਲਾ ਕੀਤੀ ਖੁਦਕੁਸ਼ੀ - ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕੀਤੀ ਖ਼ੁਦਕੁਸ਼ੀ

63 ਸਾਲਾ ਰਘਬੀਰ ਸਿੰਘ ਨੇ ਘਰ ਵਿਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਪੁਲਿਸ ਨੇ ਘਰ ਵਾਲਿਆਂ ਦੇ ਬਿਆਨ ਦਰਜ ਕਰ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ।

ਫੋਟੋ

By

Published : Sep 2, 2019, 4:38 PM IST

ਮੋਗਾ: ਮੁਹੱਲਾ ਨਾਨਕ ਨਗਰੀ ਵਿਖੇ ਇੱਕ 63 ਸਾਲਾਂ ਬਜ਼ੁਰਗ ਰਘਬੀਰ ਸਿੰਘ ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਸਵੇਰੇ ਘਰ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ । ਅੱਜ ਸਵੇਰ ਮ੍ਰਿਤਕ ਨੇ ਆਪਣੇ ਘਰ 'ਚ ਹੀ ਬਾਰੀ ਨਾਲ ਪੱਗ ਬੰਨ੍ਹ ਕੇ ਫਾਹਾ ਲੈ ਲਿਆ। ਮੁਹੱਲੇ ਦੇ ਐੱਮਸੀ ਗਵਰਧਨ ਪੋਪਲੀ ਨੇ ਦੱਸਿਆ ਕਿ ਰਘਬੀਰ ਸਿੰਘ ਸ਼ੂਗਰ ਮਿਲ ਜ਼ੀਰਾ ਤੋਂ ਤਕਰੀਬਨ ਅੱਠ ਸਾਲ ਪਹਿਲਾਂ ਰਿਟਾਇਰਡ ਹੋਏ ਸਨ । ਉਸ ਤੋਂ ਬਾਅਦ ਉਹ ਵਿਸ਼ਾਲ ਮੈਗਾ ਮਾਰਟ ਵਿੱਚ ਕੰਮ ਕਰਦੇ ਸਨ, ਲੰਬੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਾ ਰਹਿਣ ਕਾਰਨ ਮਾਨਸਿਕ ਪਰੇਸ਼ਾਨੀ ਦੇ ਸ਼ਿਕਾਰ ਸਨ । ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਦੋ ਬੇਟੀਆਂ ਅਤੇ ਇੱਕ ਬੇਟਾ ਹੈ ਦੋਵੇਂ ਬੇਟੀਆਂ ਵਿਆਹੀਆਂ ਹੋਈਆਂ ਹਨ ਜਦਕਿ ਬੇਟਾ ਡੀ ਫਾਰਮੇਸੀ ਆਖਰੀ ਸਾਲ ਚ ਪੜ੍ਹ ਰਿਹਾ ਹੈ । ਜਾਣਕਾਰੀ ਅਨੁਸਾਰ ਘਟਨਾ ਨੂੰ ਅੰਜਾਮ ਦੇਣ ਸਮੇਂ ਕੋਈ ਵੀ ਘਰ ਨਹੀਂ ਸੀ ਜਦੋਂ ਮ੍ਰਿਤਕ ਦੀ ਪਤਨੀ ਨੇ ਬਾਹਰੋਂ ਆ ਦਰਵਾਜ਼ਾ ਖੋਲ੍ਹਿਆ ਤਾਂ ਰਘਬੀਰ ਸਿੰਘ ਆਤਮਹੱਤਿਆ ਕਰ ਚੁੱਕਾ ਸੀ।

ਵੀਡੀਓ

ਇਹ ਵੀ ਪੜ੍ਹੋ- ਵਿੰਗ ਕਮਾਂਡਰ ਅਭਿਨੰਦਨ ਨੇ ਏਅਰ ਚੀਫ਼ ਮਾਰਸ਼ਲ ਧਨੋਆ ਨਾਲ ਮਿਗ-21 ਵਿੱਚ ਭਰੀ ਉਡਾਨ

ਜਾਣਕਾਰੀ ਸਾਂਝੀ ਕਰਦਿਆਂ ਡੀਐੱਸਪੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੁਹੱਲਾ ਨਾਨਕ ਨਗਰੀ ਵਿਖੇ ਇੱਕ 63 ਸਾਲਾ ਬਜ਼ੁਰਗ ਰਘਬੀਰ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਘਰ ਵਿੱਚ ਹੀ ਪੱਗ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਉਨ੍ਹਾਂ ਦੱਸਿਆ ਕਿ ਘਰ ਵਾਲਿਆਂ ਦੇ ਬਿਆਨ ਦਰਜ ਕਰ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

ABOUT THE AUTHOR

...view details