ਪੰਜਾਬ

punjab

ETV Bharat / state

ਸ਼ਰਾਬ ਦੀਆਂ 500 ਪੇਟੀਆਂ ਸਣੇ ਇੱਕ ਵਿਅਕਤੀ ਕਾਬੂ - liquor recovered

ਮੋਗਾ ਪੁਲਿਸ ਨੂੰ ਨਾਕਾਬੰਦੀ ਦੌਰਾਨ ਵੱਡੀ ਸਫ਼ਲਤਾਂ ਹੱਥ ਲੱਗੀ ਹੈ। ਪੁਲਿਸ ਨੇ ਸ਼ਰਾਬ ਦੀਆਂ 500 ਪੇਟੀਆਂ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।

ਫ਼ੋਟੋ

By

Published : Aug 13, 2019, 2:58 PM IST

ਮੋਗਾ: ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂਕੇ ਤੋਂ ਪੁਲਿਸ ਨੇ ਨਾਕਾਬੰਦੀ ਕਰ ਸ਼ਰਾਬ ਦੀਆਂ ਪੇਟਿਆਂ ਮਸੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਨਾਕਾਬੰਦੀ ਕਰ ਇੱਕ ਟਰਾਲੀ ਵਿੱਚ ਰੱਖੀ 500 ਪੇਟੀ ਹਰਿਆਣਾ ਮਾਰਕਾ ਸ਼ਰਾਬ ਨੂੰ ਲੈ ਜਾਂਦੇ ਹੋਏ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਵੀਡੀਓ

ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਮੋਗਾ ਅਮਰਜੀਤ ਸਿੰਘ ਬਾਜਵਾ ਅਤੇ ਐੱਸਪੀਡੀ ਸਰਦਾਰ ਹਰਿੰਦਰਪਾਲ ਸਿੰਘ ਪਰਮਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਨਸ਼ਾ ਰੋਕੂ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ 500 ਪੇਟੀ ਸ਼ਰਾਬ ਜਸਪ੍ਰੀਤ ਸਿੰਘ ਤੋਂ ਟਰਾਲੀ ਸਮੇਤ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਤਫ਼ਤੀਸ਼ ਜਾਰੀ ਹੈ।

ABOUT THE AUTHOR

...view details