ਮੋਗਾ: ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਵਿਖੇ ਸਵੇਰੇ ਕਰੀਬ ਸਾਢੇ ਚਾਰ ਵਜੇ 2 ਕਾਰਾਂ ਦੀ ਆਹਮੋ-ਸਾਹਮਣੀ ਹੋਈ ਟੱਕਰ ਵਿੱਚ ਇੱਕ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ ਤੇ ਉਥੇ ਹੀ ਦੂਜੀ ਕਾਰ ਸਵਾਰ ਵਿਅਕਤੀ ਮੌਕੇ ਤੋਂ ਆਪਣੀ ਕਾਰ ਸਮੇਤ ਫ਼ਰਾਰ ਹੋ ਗਏ।
ਭਿਆਨਕ ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਇਹ ਵੀ ਪੜੋ: Amritsar:ਮੁਲਾਜ਼ਮਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੀਤਾ ਪ੍ਰਦਰਸ਼ਨ
ਜਾਣਕਾਰੀ ਅਨੁਸਾਰ ਲੁਹਾਰਾਂ ਤੋਂ ਇੱਕ ਪਰਿਵਾਰ ਨਕੋਦਰ ਵਿਖੇ ਮੱਥਾ ਟੇਕਣ ਲਈ ਸਵੇਰੇ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਕਸਬਾ ਧਰਮਕੋਟ ਕੋਲ ਉਕਤ ਹਾਦਸਾ ਵਾਪਰ ਗਿਆ। ਜਿਸ ਵਿੱਚ ਇੱਕੋ ਹੀ ਪਰਿਵਾਰ ਦੀ ਇੱਕ ਛੋਟੀ ਬੱਚੀ ਸਮੇਤ 2 ਹੋਰ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਕਰੀਬ ਪੰਜ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਹੈ ਜਿਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਤੋਂ ਬਾਅਦ ਛੱਪੜ ਵਿੱਚ ਡਿੱਗੀ ਕਾਰ
ਹਾਦਸੇ ਦੇ ਚਸ਼ਮਦੀਦ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਸਬਾ ਧਰਮਕੋਟ ਦੇ ਜਲਾਲਾਬਾਦ ਚੌਕ ਵਿਖੇ 2 ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਉਕਤ ਹਾਦਸਾ ਵਾਪਰਿਆ। ਜਿਸ ਤੋਂ ਬਾਅਦ ਜਿਸ ਕਾਰ ਵਿੱਚ ਪਰਿਵਾਰ ਸਵਾਰ ਸੀ, ਉਹ ਸੜਕ ਕਿਨਾਰੇ ਛੱਪੜ ਵਿੱਚ ਜਾ ਡਿੱਗੀ। ਉਥੇ ਹੀ ਦੂਜੀ ਕਾਰ ਸਵਾਰ ਵਿਅਕਤੀ ਮੌਕੇ ਤੋਂ ਆਪਣੀ ਕਾਰ ਸਮੇਤ ਫ਼ਰਾਰ ਹੋ ਗਏ।
ਉਥੇ ਹੀ ਥਾਣਾ ਧਰਮਕੋਟ ਦੇ ਐੱਸਐੱਚਓ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਉਥੇ ਹੀ ਪੁਲਿਸ ਟੀਮ ਵਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਪਾਇਆ ਹੈ।
ਇਹ ਵੀ ਪੜੋ: ਰਾਜਕੋਟ 'ਚ ਸੰਨੀ ਭਾਜੀ ਦੇ ਢਾਬੇ ’ਤੇ ਰਹਿੰਦੀ ਹੈ ਪੰਜਾਬ ਵਰਗੀ ਰੌਣਕ