ਪੰਜਾਬ

punjab

By

Published : Sep 25, 2019, 12:12 PM IST

ETV Bharat / state

ਬੰਦ ਪਏ ਪੈਟਰੋਲ ਪੰਪ 'ਚ ਨਸ਼ਾ ਕਰਦੇ 3 ਕਾਬੂ

ਮੋਗਾ ਜ਼ਿਲ੍ਹੇ ਦੇ ਇੱਕ ਬੰਦ ਪਏ ਪੈਟਰੋਲ ਪੰਪ ਵਿੱਚ ਰੇਡ ਦੌਰਾਨ ਟਾਈਮ ਪੁਲਿਸ ਵੱਲੋਂ ਚਿੱਟਾ ਪੀ ਰਹੇ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਅਤੇ 1 ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਐਨ.ਡੀ.ਪੀ.ਸੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਫ਼ਰਾਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ

ਮੋਗਾ: ਜ਼ਿਲ੍ਹੇ ਦੇ ਅਧੀਨ ਚੌਂਕੀ ਬਿਲਾਸਪੁਰ ਵਿੱਚ ਬੀਤੀ ਦਿਨ ਸ਼ਾਮ ਦੇ ਟਾਈਮ ਪੁਲਿਸ ਵੱਲੋਂ ਗਸ਼ਤ ਦੇ ਦੌਰਾਨ ਲੋਹਾਰਾ ਦੇ ਨਜ਼ਦੀਕ ਇੱਕ ਬੰਦ ਪਏ ਪੈਟਰੋਲ ਪੰਪ ਵਿੱਚ ਰੇਡ ਕਰਨ 'ਤੇ ਪਾਇਆ ਕਿ ਉਥੇ 3 ਨੌਜਵਾਨ ਚਿੱਟਾ ਪੀ ਰਹੇ ਸਨ। ਉਨ੍ਹਾਂ ਵਿੱਚੋਂ 3 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਜਦ ਕਿ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਜਾਰੀ ਹੈ।

ਵੀਡੀਓ


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਜਸਵੰਤ ਸਿੰਘ ਨਿਹਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਰੇਡ ਦੇ ਦੌਰਾਨ ਬੀਤੀ ਸ਼ਾਮ ਲੁਹਾਰੇ ਦੇ ਨਜ਼ਦੀਕ ਇੱਕ ਬੰਦ ਪਏ ਪੈਟਰੋਲ ਪੰਪ ਵਿੱਚ ਕੁਝ ਨੌਜਵਾਨ ਨਸ਼ਾ ਕਰ ਰਹੇ ਸਨ। ਪੁਲਿਸ ਨੇ ਰੇਡ ਕੀਤੀ ਤਾਂ ਹਰਪ੍ਰੀਤ ਸਿੰਘ, ਸੂਰਤ ਸਿੰਘ ਅਤੇ ਰੇਸ਼ਮ ਸਿੰਘ ਨੂੰ ਮੌਕੇ ਤੋਂ ਚਿੱਟੇ ਦਾ ਸੇਵਨ ਕਰਦਿਆਂ ਗ੍ਰਿਫਤਾਰ ਕਰ ਲਿਆ। ਜਦਕਿ ਉਨ੍ਹਾਂ ਦਾ ਇੱਕ ਸਾਥੀ ਕਾਲੂ ਸਿੰਘ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਉਨ੍ਹਾਂ ਦੇ ਖਿਲਾਫ਼ ਐਨ.ਡੀ.ਪੀ.ਸੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਫ਼ਰਾਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਇਨ੍ਹਾਂ ਨੂੰ ਪੁਲਿਸ ਰਮਾਂਡ 'ਤੇ ਲੈ ਕੇ ਅੱਗੇ ਪੁੱਛਗਿਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ, ਹਿਮਾਚਲ ਸਮੇਤ ਕੰਬਿਆ ਉੱਤਰ-ਭਾਰਤ

ABOUT THE AUTHOR

...view details