ਮੋਗਾ:ਅੱਜ ਸਵੇਰੇ ਕਰੀਬ 10 ਵਜੇ ਮੋਗਾ ਦੇ ਲਾਲ ਸਿੰਘ ਰੋਡ 'ਤੇ ਇੱਕ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਬੈਠੀ ਇੱਕ ਔਰਤ ਨੂੰ ਚਾਰ ਵਿਅਕਤੀਆਂ ਵੱਲੋਂ ਅਗਵਾ (girl kidnapped) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਇੱਕ ਸਫੇਦ ਰੰਗ ਦੀ ਹਰਿਆਣਾ ਨੰਬਰ ਦੀ ਕਾਰ ਵਿੱਚ ਸਵਾਰ ਸਨ।
ਜਿਨ੍ਹਾਂ ਵਿੱਚ ਇੱਕ ਔਰਤ ਅਤੇ ਤਿੰਨ ਪੁਰਸ਼ ਸਨ, ਇਨ੍ਹਾਂ ਵਿੱਚੋਂ ਇੱਕ ਨੇ ਉਸ ਔਰਤ ਨੂੰ ਜ਼ਬਰਦਸਤੀ ਚੁੱਕ ਕੇ ਕਾਰ ਵਿੱਚ ਬਿਠਾ ਲਿਆ ਅਤੇ ਕਾਰ ਵਿੱਚ ਬੈਠੀ ਔਰਤ ਨੇ ਲੜਕੀ ਦੀ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਕਾਰ ਵਿੱਚ ਲੈ ਗਏ।
ਘਟਨਾ ਲਾਲ ਸਿੰਘ ਰੋਡ ’ਤੇ ਵਾਪਰੀ ਜਿੱਥੇ ਨੇੜਲੇ ਪਿੰਡ ਤੋਂ ਆਈ ਇਕ ਕੁੜੀ ਆਪਣੇ ਭਰਾ ਦਾ ਇਕ ਕੋਠੀ ਦੇ ਬਾਹਰ ਖੜ੍ਹ ਕੇ ਇੰਤਜ਼ਾਰ ਕਰ ਰਹੀ ਸੀ। ਇਸੇ ਦੌਰਾਨ ਇਕ ਆਲਟੋ ਕਾਰ ਉਸਦੇ ਸਾਹਮਣੇ ਆ ਕੇ ਰੁਕੀ ਅਤੇ ਉਸ ਵਿੱਚੋਂ ਦੋ ਲੰਬੇ ਉੱਚੇ ਨੌਜਵਾਨ ਬਾਹਰ ਆ ਕੇ ਕੁੜੀ ਨੂੰ ਧੱਕੇ ਨਾਲ ਕਾਰ ਵਿੱਚ ਸੁੱਟਦੇ ਹਨ ਅਤੇ ਲੋਕਾਂ ਦੇ ਵੇਖਦੇ ਹੋਏ ਕਾਰ ਲੈ ਕੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।