ਮੋਗਾ: ਪੁਲਿਸ ਵੱਲੋਂ ਬੀਤੀ ਰਾਤ ਨਸ਼ੇ ਦੇ ਮਾਮਲੇ ਵਿੱਚ ਇੱਕ ਨੌਜਵਾਨ ਮਨੀ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਟੀ ਵਨ ਵਿੱਚ ਲਿਆਂਦਾ ਗਿਆ ਸੀ । 22 ਸਾਲਾਂ ਨੌਜਵਾਨ ਮਨੀ ਨੂੰ ਪੁਲਿਸ ਨੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ। ਸ਼ਨੀਵਾਰ ਸਵੇਰੇ 4:35 'ਤੇ ਮਨੀ ਵੱਲੋਂ ਕੰਬਲ ਨੂੰ ਕੱਟ ਕੇ ਉਸ ਦਾ ਰੱਸਾ ਬਣਾ ਕੇ ਹਵਾਲਾਤ ਦੀਆਂ ਸਲਾਖਾਂ ਨਾਲ ਲਟਕ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ।
22 ਸਾਲਾ ਨੌਜਵਾਨ ਨੇ ਹਵਾਲਾਤ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ - 22 ਸਾਲਾ ਨੌਜਵਾਨ ਨੇ ਹਵਾਲਾਤ 'ਚ ਕੀਤੀ ਖੁਦਕੁਸ਼ੀ
ਮੋਗਾ ਦੇ ਥਾਣਾ ਸਿਟੀ 1 'ਚ 22 ਸਾਲਾ ਨੌਜਵਾਨ ਵੱਲੋਂ ਹਵਾਲਾਤ 'ਚ ਖੁਦਕੁਸ਼ੀ ਕਰ ਲਈ।
ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਪਰ ਮਨੀ ਦੇ ਘਰ ਵਾਲੇ ਅਤੇ ਉਸ ਦੀ ਮਾਂ ਵੱਲੋਂ ਲਗਾਤਾਰ ਪੁਲਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੁਲਿਸ 'ਤੇ ਆਰੋਪ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਲੜਕੇ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਪੁਲਿਸ ਵੱਲੋਂ ਉਸਦੀ ਹੱਤਿਆ ਕੀਤੀ ਗਈ ਹੈ ।
ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਉਸਦੇ ਬੇਟੇ ਮਨੀ ਨੂੰ ਪੁਲਿਸ ਘਰੋਂ ਗ੍ਰਿਫ਼ਤਾਰ ਕਰਕੇ ਲਿਆਈ ਸੀ। ਉਸ ਸਮੇਂ ਸਿਟੀ ਵਨ ਦੇ ਐਸਐਚਓ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਹੁਣ ਤਾਂ ਮਨੀ 'ਤੇ ਪੱਕੀ ਮੋਹਰ ਲੱਗ ਜਾਵੇਗੀ। ਮ੍ਰਿਤਕ ਦੀ ਮਾਂ ਨੇ ਆਰੋਪ ਲਗਾਏ ਹਨ ਕਿ ਪੁਲਿਸ ਵੱਲੋਂ ਹੀ ਉਸ ਦੇ ਲੜਕੇ ਨੂੰ ਮਾਰਿਆ ਗਿਆ ਹੈ । ਮ੍ਰਿਤਕ ਦੀ ਮਾਂ ਨੇ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਦੇ ਲੜਕੇ ਨੂੰ ਖਾਣਾ ਦੇਣ ਦੇ ਬਦਲੇ ਵੀ ਪੁਲਿਸ 1000 ਰੁਪਏ ਦੀ ਮੰਗ ਕਰ ਰਹੀ ਸੀ।