ਮੋਟਰ ਸਾਈਕਲ ਚੋਰ ਗਰੋਹ ਦੇ 2 ਮੈਂਬਰ ਕਾਬੂ - ਮੋਗਾ
ਮੋਗਾ ਦੇ ਬੱਸ ਸਟੈਂਡ 'ਤੇ ਕਚਿਹਰੀਆਂ ਤੋਂ ਚੋਰੀ ਕਰਦੇ ਮੋਟਰਸਾਈਕਲ। ਚੋਰ ਗਿਰੋਹ ਦੇ 2 ਮੈਂਬਰ ਪੁਲਿਸ ਨੇ ਕੀਤੇ ਗ੍ਰਿਫ਼ਤਾਰ।
![ਮੋਟਰ ਸਾਈਕਲ ਚੋਰ ਗਰੋਹ ਦੇ 2 ਮੈਂਬਰ ਕਾਬੂ](https://etvbharatimages.akamaized.net/etvbharat/prod-images/768-512-3134038-777-3134038-1556471174008.jpg)
ਮੋਗਾ: ਸੂਬੇ ਵਿੱਚ ਆਏ ਦਿਨ ਚੋਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜੋ ਕਿ ਕਈ ਵਾਰ ਤਾਂ ਸੀਸੀਟੀਵੀ ਵਿੱਚ ਵੀ ਕੈਦ ਹੋ ਜਾਂਦੀਆਂ ਹਨ। ਇਸ ਦੇ ਬਾਵਜੂਦ ਵੀ ਚੋਰਾਂ ਦੇ ਹੌਂਸਲੇ ਇੰਨ੍ਹੇ ਬੁਲੰਦ ਹਨ ਕਿ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਲੋਂ ਪਿੱਛੇ ਨਹੀ ਹੱਟ ਰਹੇ।
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਥਾਣਾ ਸਿਟੀ ਇਕ ਦਾ, ਜਿੱਥੋਂ ਦੇ SHO ਜਗਤਾਰ ਸਿੰਘ ਨੂੰ ਇੱਕ ਸ਼ਿਕਾਇਤ ਕਰਤਾ ਸਵਰਣ ਸਿੰਘ ਨੇ ਦੱਸਿਆ ਕਿ ਪਿੰਡ ਬ੍ਰਹਮਪੁਰਾ ਦੇ 2 ਨੌਜਵਾਨ, ਜੋ ਕਿ ਸ਼ਹਿਰ ਦੀਆਂ ਜਨਤਕ ਥਾਵਾਂ ਤੋਂ ਮੋਟਰ ਸਾਈਕਲ ਚੋਰੀ ਕਰਦੇ ਹਨ। ਜ਼ਿਆਦਾਤਰ ਇਨ੍ਹਾਂ ਚੋਰਾਂ ਵਲੋਂ ਬੈਂਕ ਦੇ ਬਾਹਰ, ਕਚਿਹਰੀ ਤੇ ਬੱਸ ਸਟੈਂਡ ਤੋਂ ਮੋਟਰ ਸਾਈਕਲ ਚੋਰੀ ਕਰਦੇ ਸਨ।