ਮੋਗਾ: ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਦਾ ਅਕਸਰ ਡਿਉਟੀ ਦੌਰਾਨ ਕੰਡਕਟ ਠੀਕ ਨਹੀਂ ਹੁੰਦਾ ਜਿਸ ਨੂੰ ਦੇਖਦੇ ਹੋਏ ਐੱਸ.ਐੱਸ.ਪੀ. ਅਮਰਜੀਤ ਸਿੰਘ ਬਾਜਵਾ ਨੇ ਪੁਲਿਸ ਪੰਜਾਬ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਵੱਲੋਂ ਜਾਰੀ ਹੋਈਆਂ ਹਦਾਇਤਾਂ ਤੇ ਕਾਨੂੰਨ ਦੇ ਅਧਾਰ 'ਤੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਕਰਮਚਾਰਿਆਂ ਦਾ ਕੰਡਕਟ ਰਿਕਾਡ ਚੈਕ ਕੀਤਾ ਤੇ ਸਮੀਖਿਆ ਕਰ ਖਾਰਿਜ਼ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮਹਿਕਮਾ ਹਰ ਪੁਲਿਸ ਅਧਿਕਾਰੀ ਦੇ ਸਰਵਿਸ ਰਿਕਾਰਡ ਦੀ ਸਮੀਖਿਆ ਹਰ ਸਾਲ ਕਰਦੀ ਹੈ।
ਕੰਡਕਟ ਰਿਕਾਡ ਠੀਕ ਨਾ ਹੋਣ ਕਾਰਨ ਐੱਸ.ਪੀ.ਐੱਚ. ਨੇ ਕੀਤੀ 17 ਮੁਲਾਜ਼ਮਾਂ ਦੀ ਛੁੱਟੀ - ਡਾਇਰੈਕਟਰ ਜਨਰਲ
ਡਾਇਰੈਕਟਰ ਜਨਰਲ ਦੇ ਦਫ਼ਤਰ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੇ ਅਦਾਰ 'ਤੇ ਮਹਿਕਮੇ ਨੇ ਕਰਮਚਾਰਿਆਂ ਦਾ ਕੰਡਕਟ ਰਿਕਾਡ ਚੈਕ ਕੀਤਾ ਤੇ ਸਮੀਖਿਆ ਕਰ ਖਾਰਿਜ਼ ਕਰ ਦਿੱਤੀ ਗਿਆ।
ਫ਼ੋਟੋ
ਇਸ ਸਬੰਧ ਵਿੱਚ ਮੋਗਾ ਦੇ ਐੱਸ.ਪੀ.ਐੱਚ. ਰਤਨ ਸਿੰਘ ਬਰਾੜ ਨੇ ਗੱਲਬਾਤ ਦੋਰਾਣ ਦੱਸਿਆ ਕਿ ਇਹ ਵਿਭਾਗੀ ਕਾਰਵਾਈ ਹੈ ਜਿਸ ਵਿੱਚ ਕਰਮਚਾਰੀਆਂ ਦਾ ਹਰ ਸਾਲ ਕੰਡਕਟ ਚੈੱਕ ਕਰਦੇ ਹੋਏ ਰਿਕਾਰਡ ਦੀ ਸਮੀਖਿਆ ਕੀਤੀ ਜਾਂਦੀ ਹੈ। ਮਹਿਕਮੇ ਨੇ ਇਸ ਦੇ ਤਹਿਤ ਡਿਊਟੀ ਵਿੱਚ ਕਤਾਈ ਵਰਤਨ ਵਾਲੇ 17 ਕਰਮਚਾਰੀਆਂ ਦੇ ਵਿਰੁੱਧ ਐੱਸ.ਐੱਸ.ਪੀ ਦਫ਼ਤਰ ਦੀਆਂ ਹਦਾਇਤਾਂ ਦੇ ਮੁਤਾਬਕ ਕਾਰਵਾਈ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਮਹਿਕਮਾਂ ਅਜਿਹੀ ਕਾਰਵਾਈ ਹੋਰ ਕਿੰਨੇ ਕਰਮਚਾਰੀਆਂ 'ਤੇ ਕਰਵਾਈ ਕਰਦਾ ਹੈ।