ਮੋਗਾ:ਕਹਿੰਦੇ ਨੇ ਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦਾ ਤਾਂ ਕਿ ਉਹ ਉਨ੍ਹਾਂ ਦੇ ਬੁਢੇਪੇ ਦਾ ਸਹਾਰਾ ਬਣ ਸਕੇ ਪਰ ਕੁਝ ਮਾਂ ਬਾਪ ਇਹੋ ਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਜਬੂਰੀਵੱਸ ਸਾਰੀ ਉਮਰ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ। ਅਜਿਹਾ ਹੀ ਮੋਗਾ ਦੇ ਪਿੰਡ ਡਾਲਾ ਦੀ ਜਿੱਥੇ ਗਰੀਬ ਮਾਤਾ ਪਿਤਾ ਆਪਣੇ 18 ਸਾਲ ਦੇ ਬੱਚੇ ਨੂੰ ਸਵੇਰੇ ਸ਼ਾਮ ਪਿਛਲੇ 10 ਸਾਲਾਂ ਤੋਂ ਸਰਿੰਜਾਂ ਨਾਲ ਦੁੱਧ ਅਤੇ ਲਿਕੁਅਡ ਭੁੱਲਾ ਕੇ ਉਸ ਦਾ ਪਾਲਣ ਪੋਸ਼ਣ ਕਰ ਰਹੇ ਹਨ।
ਦੱਸ ਦਈਏ ਕਿ ਹਾਲਾਤ ਇੰਨੇ ਤਰਸਯੋਗ ਹਨ ਕਿ ਅਠਾਰਾਂ ਸਾਲਾਂ ਇਸ ਅਪਾਹਿਜ ਸਾਹਿਲ ਨਾਂ ਦੇ ਲੜਕੇ ਦੇ ਪਿਤਾ ਪਿੰਡ ਵਿੱਚ ਨਾਲੀਆਂ ਸਾਫ਼ ਕਰਕੇ ਆਪਣੇ ਪਰਿਵਾਰ ਨੂੰ ਮਹਿਜ਼ ਇਕ ਕਮਰੇ ਵਿਚ ਪਾਲ ਰਹੇ ਹਨ ਅਤੇ ਪਿਛਲੇ ਦਸ ਸਾਲਾਂ ਤੋਂ ਆਪਣੇ ਅਪਾਹਿਜ ਲੜਕੇ ਸਾਹਿਲ ਦਾ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ।
ਦਰਅਸਲ 18 ਸਾਲ ਦੇ ਸਾਹਿਲ ਨੂੰ ਅੱਠ ਸਾਲ ਦੀ ਉਮਰ ਦੇ ਵਿੱਚ ਇੱਕ ਭਿਆਨਕ ਬੀਮਾਰੀ ਨੇ ਘੇਰ ਲਿਆ ਜਿਸ ਤੋਂ ਬਾਅਦ ਉਹ ਪਿਛਲੇ ਦਸ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇੱਥੋਂ ਤੱਕ ਕਿ ਸਾਹਿਲ ਦੇ ਸਰੀਰ ਨੇ 90 ਡਿਗਰੀ ਦਾ ਆਕਾਰ ਧਾਰ ਲਿਆ ਹੈ। ਸਾਹਿਲ ਦੇ ਮਾਤਾ ਪਿਤਾ ਨੇ ਦੱਸਿਆ ਕਿ ਜਦੋਂ ਸਹਿਲ ਅੱਠ ਸਾਲ ਦਾ ਸੀ ਉਦੋਂ ਚੰਗਾ ਭਲਾ ਸਕੂਲ ਜਾਂਦਾ ਸੀ ਅਤੇ ਹੋਰ ਚੀਜ਼ਾਂ ਵਿੱਚ ਵੀ ਆਪਣੀ ਰੁਚੀ ਦਿਖਾਉਂਦਾ ਸੀ।